ਬਾਦਲ ਸਾਬ੍ਹ ਬਾਰੇ ਵਿਅਕਤੀ ਨੇ ਪਾਈ ਅਜਿਹੀ ਆਡੀਓ

ਸ਼ੋਸ਼ਲ ਮੀਡੀਆ ਤੇ ਇਕ ਆਡਿਉ ਬਹੁਤ ਜ਼ਿਆਦਾ ਵਾਿੲਰਲ ਹੋ ਰਹੀ ਹੈ ਇਹ ਆਡਿਉ ਵਿੱਚ ਇਕ ਕਿਸਾਨ ਵੱਲੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਦੋਸ਼ ਲਗਾਉਂਦਿਆਂ ਹੋਇਆਂ ਆਖਿਆਂ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਤੋ ਇਕ ਕੁਇੰਟਲ ਗੁੜ ਲਿਆ ਪਰ ਗੁੜ ਦੇ ਪੈਸੇ ਨਹੀ ਦਿੱਤੇ ਹਨ ਆਡਿਉ ਵਿੱਚ ਸੁਣਿਆ ਜਾ ਸਕਦਾ ਹੈ ਕਿ ਕਰੀਬ 7 ਸਾਲ ਪਹਿਲਾ ਬਾਦਲ ਸਾਬ ਨੂੰ ਪਤਾ ਲੱਗਾ ਕਿ ਆਰਗੈਨਿਕ ਗੁੜ ਹੁਸ਼ਿਆਰਪੁਰ ਜਿਲੇ ਵਿੱਚੋਂ ਮਿਲਦਾ ਹੈ ਤਾ

ਉਹਨਾਂ ਨੇ ਹੁਸ਼ਿਆਰਪੁਰ ਦੀ ਮਹਿਲਾ ਡੀ ਸੀ ਨੂੰ ਹੁਕਮ ਭੇਜਿਆ ਕਿ ਸੱਤ ਕੁਇੰਟਲ ਆਰਗੈਨਿਕ ਗੁੜ ਲੈ ਕੇ ਭੇਜਿਆ ਜਾਵੇ ਜਿਸ ਤੇ ਮਹਿਲਾ ਡੀ ਸੀ ਨੇ ਅੱਗੇ ਖੇਤੀ-ਬਾੜੀ ਅਫਸਰ ਵਿਨੇ ਸ਼ਰਮਾ ਨੂੰ ਆਰਡਰ ਜਾਰੀ ਕਰ ਦਿੱਤਾ ਤਾ ਖੇਤੀ-ਬਾੜੀ ਅਫਸਰ ਵਿਨੇ ਸ਼ਰਮਾ ਜਿਹਨਾ ਨੇ ਕਿ ਸਾਨੂੰ ਆਰਗੈਨਿਕ ਖੇਤੀ ਕਰਨ ਲਗਾਇਆ ਸੀ ਸਾਡੇ ਕੋਲ ਪਹੁੰਚੇ ਕੇ ਬਾਦਲ ਸਾਹਬ ਨੂੰ ਆਰਗੈਨਿਕ ਗੁੜ ਚਾਹੀਦਾ ਹੈ ਤੇ ਪੈਸੇ ਡੀ ਸੀ ਵੱਲੋ ਦਿੱਤੇ ਜਾਣਗੇ ਪਰ ਸਾਡੇ ਕੋਲ ਉਸ ਸਮੇ ਕੇਵਲ

ਇਕ ਕੁਇੰਟਲ ਗੁੜ ਮੌਜੂਦ ਸੀ ਪਰ ਅਸੀ ਹੋਰਾ ਕਿਸਾਨਾ ਨਾਲ ਮਿਲ ਸੱਤ ਕੁਇੰਟਲ ਗੁੜ ਇਕੱਠਾ ਕੀਤਾ ਤੇ ਉਹਨਾਂ ਤੱਕ ਪਹੁੰਚਾ ਦਿੱਤਾ ਪਰ ਅੱਜ ਤੱਕ ਉਸ ਗੁੜ ਦੇ ਪੈਸੇ ਸਾਨੂੰ ਨਹੀ ਮਿਲੇ ਹਨ ਜਿਸ ਤੋ ਬਾਅਦ ਹੁਣ ਆਡਿਉ ਵਾਲੇ ਉਕਤ ਕਿਸਾਨ ਅਮਰਜੀਤ ਸਿੰਘ ਭੰਗੂ ਸਾਹਮਣੇ ਆਏ ਹਨ ਜਿਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਹੋਇਆ ਆਖਿਆ ਕਿ ਇਹ ਆਡਿਉ 2015 ਦੀ ਹੈ ਜਿਸ ਨੂੰ ਹੁਣ ਜਾਣਬੁੱਝ ਕੇ ਦੁਬਾਰਾ ਤੋ ਸਾਹਮਣੇ ਲਿਆਂਦਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News