ਅਮਰੀਕਾ ਦੇ ਸੂਬੇ ਮੋਨਟਾਨਾ ਵਿਖੇ ਵਾਪਰੇ ਟਰੱਕ/ ਰੇਲ ਹਾਦਸੇ ਵਿੱਚ ਦੋ ਪੰਜਾਬੀ ਨੋਜਵਾਨਾ ਦੀ ਮੌਤ

ਅਮਰੀਕਾ ਦੇ ਸੂਬੇ ਮੋਨਟਾਨਾ ਵਿਖੇ ਵਾਪਰੇ ਟਰੱਕ/ ਰੇਲ ਹਾਦਸੇ ਵਿੱਚ ਦੋ ਪੰਜਾਬੀ ਨੋਜਵਾਨਾ ਦੀ ਮੌਤ

ਮੋਨਟਾਨਾ ,ਅਮਰੀਕਾ : ਅਮਰੀਕਾ ਦੇ ਸੂਬੇ ਮੋਨਟਾਨਾ ਵਿਖੇ ਵਾਪਰੇ ਟਰੱਕ/ ਰੇਲ ਹਾਦਸੇ ਵਿੱਚ ਦੋ ਪੰਜਾਬੀ ਨੋਜਵਾਨਾ ਦੀ ਮੌਤ ਹੋ ਗਈ ਹੈ।ਮਰਨ ਵਾਲੇ ਇੱਕ ਨੌਜਵਾਨ ਦੀ ਪਛਾਣ ਪੰਜਾਬ ਦੇ ਨਵਾਂਸ਼ਿਹਰ ਦੇ ਪਿੰਡ ਦੌਲਤ ਦੇ ਤਰਨਪ੍ਰੀਤ ਸਿੰਘ ਥਾਂਦੀ ਵਜੋ ਹੋਈ ਹੈ। ਇਹ ਹਾਦਸਾ 27 ਜੂਨ ਸ਼ਾਮ ਦੇ 9.00 ਵਜੇ ਅਮਰੀਕਾ ਦੇ ਸੂਬੇ ਮੌਨਟਾਨਾ ਦੇ ਹਾਈਵੇਅ 90 ਉਤੇ ਰੇਲਮਾਰਗ ਪਾਰ ਕਰਨ ਸਮੇਂ ਟਰੱਕ ਅਤੇ ਰੇਲ ਵਿਚਕਾਰ ਹੋਇਆ ਹੈ।

ਟਰੱਕ ਡਰਾਇਵਰ ਆਪਣਾ ਟਰੱਕ ਸਟਾਪ ਸਾਈਨ ਉਤੇ ਰੋਕਣ ਵਿੱਚ ਅਸਫਲ ਰਿਹਾ ਅਤੇ ਰੇਲਗੱਡੀ ਨਾਲ ਡਰਾਈਵਰ ਸਾਇਡ ਤੋ ਟਰੱਕ ਟਕਰਾ ਗਿਆ ਜਿਸਦੇ ਕਾਰਨ ਇਹ ਮੰਦਭਾਗੀ ਦੁਰਘਟਨਾ ਵਾਪਰ ਗਈ ।ਟਰੱਕ ਟਰੇਲਰ ਨਾਲੋ ਅਲੱਗ ਹੋ ਕੇ ਕਾਫੀ ਦੂਰ ਤੱਕ ਟਰੇਨ ਦੇ ਇੰਜਣ ਨਾਲ ਹੀ ਖਿੱਚ ਹੁੰਦਾ ਚਲਾ ਗਿਆ ਅਤੇ ਟਰੇਨ ਦੇ ਇੰਜਣ ਨੂੰ ਵੀ ਅੱਗ ਲੱਗ ਗਈ ਤੇ ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਡਰਾਇਵਰਾ ਦੀ ਮੌਕੇ ਤੇ ਹੀ ਮੌਤ ਹੋ ਗਈ ।

ਕੁਲਤਰਨ ਸਿੰਘ ਪਧਿਆਣਾ

Posted in Misc