ਪੰਜਾਬ ਪੁਲਿਸ ਮੁਲਾਜ਼ਮ ਦੇ ਪੁੱਤ ਨਾਲ ਹੋਈ ਮਾੜੀ… 30 ਲੱਖ ਲਵਾ ਲਾੜੀ ਮਾਰ ਗਈ ਉਡਾਰੀ… ਕੈਨੇਡਾ ਜਾ ਕੇ ਫ਼ੋਨ ਚੁੱਕਣਾ ਵੀ ਕੀਤਾ ਬੰਦ

ਪੰਜਾਬ ਪੁਲਿਸ ਮੁਲਾਜ਼ਮ ਦੇ ਪੁੱਤ ਨਾਲ ਹੋਈ ਮਾੜੀ… 30 ਲੱਖ ਲਵਾ ਲਾੜੀ ਮਾਰ ਗਈ ਉਡਾਰੀ… ਕੈਨੇਡਾ ਜਾ ਕੇ ਫ਼ੋਨ ਚੁੱਕਣਾ ਵੀ ਕੀਤਾ ਬੰਦ

ਵਿਦੇਸ਼ ਜਾਣ ਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ, ਬਾਹਰ ਜਾਣ ਦੇ ਚੱਕਰ ਵਿਚ ਆਪਣਾ ਘਰ ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ। ਕਈ ਵਾਰ ਆਈਲੈਟਸ ਪਾਸ ਲੜਕੀ ਮਿਲ ਜਾਵੇ ਤਾਂ ਆਪਣੇ ਬੇਟੇ ਨਾਲ ਵਿਆਹ ਕਰ ਲੜਕੀ ਦਾ ਸਾਰਾ ਖਰਚ ਚੁੱਕ ਕੇ ਉਸਨੂੰ ਵਿਦੇਸ਼ ਭੇਜਦੇ। ਪਰ ਵਿਦੇਸ਼ ਦੀ ਚਾਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ।

ਪੰਜਾਬ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਪੁਲਿਸ ਥਾਣਿਆਂ ਵਿਚ ਦਰਜ ਹਨ ਜਿਸ ਵਿੱਚ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰ ਵਿਦੇਸ਼ ਭੇਜਣ ਤਕ ਅਤੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਕਰ ਦਿੰਦੇ ਹਨ ਪਰ ਆਖਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪਰਿਵਾਰ ਬਰਬਾਦ ਹੋ ਜਾਂਦਾ ਹੈ।

ਇਹੀ ਹੋਇਆ ਜ਼ਿਲ੍ਹਾ ਮੋਗਾ ਦੇ ਪਿੰਡ ਕਿਲੀ ਚਾਹਲਾ ਦੇ ਬਲਜਿੰਦਰ ਸਿੰਘ ਨਾਲ। ਬਲਜਿੰਦਰ ਸਿੰਘ ਪੰਜਾਬ ਪੁਲਿਸ ਵਿਚ ਤੈਨਾਤ ਹੈ ਅਤੇ ਆਪਣੇ ਪਰਿਵਾਰ ਨਾਲ਼ ਥਾਣਾ ਮਹਿਣਾ ਵਿਚ ਬਣੇ ਸਰਕਾਰੀ ਕਵਾਟਰ ਵਿਚ ਰਹਿੰਦਾ ਹੈ । ਬਲਜਿੰਦਰ ਸਿੰਘ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ ਆਪਣੀ ਹੀ ਰਿਸ਼ਤੇਦਾਰੀ ਦੀ ਆਈਲੈਟਸ ਪਾਸ ਬੇਟੀ ਨਾਲ ਰਿਸ਼ਤਾ ਕਰ ਦਿਤਾ ਅਤੇ ਲੜਕੀ ਦਾ ਸਾਰਾ ਖਰਚ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆਪਰ ਲੜਕੀ ਬਾਹਰ ਜਾ ਕੇ ਪਰਿਵਾਰ ਨੂੰ ਭੁੱਲ ਗਈ।

ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਦੇ ਲੜਕੇ ਦੀ 20 ਅਪ੍ਰੈਲ 2018 ਨੂੰ ਜਗਰਾਵਾਂ ਦੇ ਪਿੰਡ ਮਲਕ ਦੀ ਲੜਕੀ ਪਵਨ ਦੀਪ ਕੌਰ ਨਾਲ ਮੰਗਣੀ ਹੋਈ ਸੀ। ਜਿਸਦੇ ਕੁਝ ਦਿਨ ਬਾਅਦ ਲੜਕੀ ਕੈਨੇਡਾ ਚਲੀ ਗਈ। ਕਰੀਬ ਡੇਢ ਸਾਲ ਬਾਅਦ ਉਨ੍ਹਾਂ ਦੇ ਕਹਿਣੇ ਤੇ ਪਵਨ ਦੀਪ ਕੌਰ ਵਾਪਸ ਆਈ ਅਤੇ ਦੋਨਾਂ ਦਾ ਵਿਆਹ ਹੋ ਗਿਆ।

ਜਿਸਦੇ ਬਾਅਦ ਇਕ ਮਹੀਨਾ ਲੜਕੀ ਉਨ੍ਹਾਂ ਦੇ ਘਰ ਰਹੀ ਅਤੇ ਇਕ ਮਹੀਨੇ ਬਾਅਦ ਉਹ ਵਿਦੇਸ਼ ਚੱਲੀ ਗਈ ਪਰ ਬਾਅਦ ਵਿੱਚ ਨਾਂ ਉਨ੍ਹਾਂ ਦੇ ਲੜਕੇ ਨੂੰ ਕਹਿੰਦੀ ਕਿ ਉਸਨੂੰ ਲੜਕਾ ਪਸੰਦ ਨਹੀਂ ਹੈ। ਉਥੇ ਹੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਉਹਨਾਂ ਨੇ ਆਪਣਾ ਪਲਾਟ ਵੇਚ ਕੇ ਲੜਕੀ ਤੇ 30 ਲੱਖ ਖਰਚ ਕੀਤੇ ਹਨ।

Posted in Misc