ਦਿਲਜੀਤ ਦੋਸਾਂਝ ਦੀਆਂ ਲੋਕਾਂ ਨੇ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ‘ਮੂਨ ਚਾਈਲਡ ਐਰਾ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਦਿਲਜੀਤ ਦੋਸਾਂਝ ਨੇ ਐਲਬਮ ਦੇ ਗੀਤਾਂ ਦੀਆਂ ਵੀਡੀਓਜ਼ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਆਏ ਦਿਨ ਦਿਲਜੀਤ ਦੋਸਾਂਝ ਐਲਬਮ ਨੂੰ ਲੈ ਕੇ ਮਜ਼ੇਦਾਰ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ ਤੇ ਪ੍ਰਸ਼ੰਸਕਾਂ ਨੂੰ ਐਲਬਮ ਦੀ ਅਪਡੇਟ ਵੀ ਦਿੰਦੇ ਰਹਿੰਦੇ ਹਨ। ਹਾਲ ਹੀ ’ਚ ਜੋ ਤਸਵੀਰਾਂ ਦਿਲਜੀਤ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਹ ਮਾਡਲ ਐਲਵਾ ਨਾਲ ਨਜ਼ਰ ਆ ਰਹੇ ਹਨ।

ਮਜ਼ੇਦਾਰ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ’ਚ ਸਭ ਦਾ ਧਿਆਨ ਦਿਲਜੀਤ ਦੋਸਾਂਝ ਦੀਆਂ ਲੱਤਾਂ ’ਤੇ ਪਿਆ, ਜੋ ਟੈਨਿੰਗ ਕਰਕੇ ਕਾਲੀਆਂ ਲੱਗ ਰਹੀਆਂ ਸਨ। ਦਿਲਜੀਤ ਦੀਆਂ ਕਾਲੀਆਂ ਲੱਤਾਂ ਨੂੰ ਲੈ ਕੇ ਲੋਕਾਂ ਵੀ ਕੁਮੈਂਟ ਕੀਤੇ ਤੇ ਦਿਲਜੀਤ ਨੇ ਲੋਕਾਂ ਦੇ ਕੁਮੈਂਟਾਂ ਦਾ ਜਵਾਬ ਵੀ ਦਿੱਤਾ। ਦਿਲਜੀਤ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਦੋ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ, ‘ਜਿਹੜੇ ਮੇਰੀਆਂ ਲੱਤਾਂ ਨੂੰ ਲੈ ਕੇ ਗੱਲਾਂ ਕਰ ਰਹੇ ਹਨ, ਉਨ੍ਹਾਂ ਲਈ ਨਜ਼ਦੀਕ ਤੋਂ ਇਹ ਤਸਵੀਰ ਹੈ। ਧੁੱਪੇ ਲੰਮੇ ਪੈ-ਪੈ ਕੇ ਲੱਤਾਂ ਟੈਨ ਕੀਤੀਆਂ ਭੋਲਿਓ। ਇਹ ਦੇਖ ਲਓ ਨਜ਼ਦੀਕ ਤੋਂ।’

ਉਥੇ ਦੂਜੀ ਤਸਵੀਰ ਨਾਲ ਦਿਲਜੀਤ ਨੇ ਲਿਖਿਆ, ‘ਗੋਰੀਆਂ ਨੂੰ ਚਾਕਲੇਟ ਪਸੰਦ ਹੈ।’ ਦੱਸ ਦੇਈਏ ਕਿ ਦਿਲਜੀਤ ਦੀ ਐਲਬਮ ਅਗਸਤ ਜਾਂ ਸਤੰਬਰ ਮਹੀਨੇ ਰਿਲੀਜ਼ ਹੋ ਸਕਦੀ ਹੈ।

Posted in Misc