ਕਨੇਡਾ IELTS ਵਾਲੀਆਂ ਕੁੜੀਆਂ ਦੇ ਹੱਕ ਚ ਨਿਤਰਨ ਵਾਲੀ ਬੀਬੀ ਨੂੰ ਜਵਾਬ

ਇਸ ਵੀਡੀਉ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਵਾੲਰਿਲ ਮੋਹਿੰਦਰਪਾਲ ਸਿੰਘ ਬਰਾੜ ਦੀ ਲਿਖੀ ਲਿਖਤ ਵੀ ਪੜੋ –

ਪਿਛਲੇ ਲੰਬੇ ਟੈਂਮ ਤੋਂ ਕਨੇਡਾ ਵਿਚ ਵਿਦਿਆਰਥੀ ਵਿਆਹਾਂ ਚ ਪੈਦੇ ਰੌਲਿਆ ਬਾਰੇ ਹੁਣ ਸ਼ਾਇਦ ਹੀ ਕੋਈ ਹੋਵੇ ਜੋ ਜਾਣਦਾ ਨਾ ਹੋਵੇ ।ਆਸਟਰੇਲੀਆ ਵਿਚ ਵੀ ਵਿਆਹੇ ਜੋੜੇ ਜਾਂਦੇ ਨੇ ਪਰ ਓਥੇ ਇਹ ਸਮੱਸਿਆ ਲਗਭਗ ਨਾਂਹ ਦੇ ਬਰਾਬਰ ਹੈ ਅਤੇ ਇਸ ਪਿਛਲਾ ਅਸਲ ਕਾਰਨ ਹੈ ਸ਼ਾਇਦ ਪਤੀ ਪਤਨੀ ਦੇ ਇਕੱਠਿਆ ਅਤੇ ਅਲੱਗ ਅਲੱਗ ਜਾਣਾ ।

ਜਦ ਦੋਨੇ ਜਾਣੇ ਇਕੱਠੇ ਜਾਂਦੇ ਹਨ ਤਾ ਨਵੀਂ ਦੁਨੀਆਂ ਅੰਦਰ ਰੋਜਮਰਾ ਦੀਆਂ ਮੁਸ਼ਕਲਾਂ ਇਕੱਠੇ ਝੱਲਦੇ ਹਨ ਅਤੇ ਆਪਸੀ ਸ਼ਿਕਾਇਤਾਂ ਦੀ ਸ਼ਾਇਦ ਕੋਈ ਵਜਾਹ ਨਹੀ ਬਚਦੀ ਪਰ ਦੂਜੇ ਪਾਸੇ ਕਨੇਡਾ ਵਿਚ ਪਹਿਲਾਂ ਲੜ੍ਹਕੀ ਆਂਉਦੀ ਹੈ ਅਤੇ ਓਸ ਤੋਂ ਸਾਲ ਦੋ ਸਾਲ ਬਾਅਦ ਜਾ ਕੇ ਮੁੰਡੇ ਦੇ ਵੀਜੇ ਦੀ ਤਿਆਰੀ ਹੁੰਦੀ ਹੈ ।

ਹੁਣ ਵਿਚਕਾਰਲਾ ਸਮਾਂ ਹੀ ਸਭ ਪੁਆੜੇ ਦੀ ਜੜ ਹੈ । ਇਕ ਤਾਂ ਓਸ ਉਮਰ ਵਿਚ ਵਿਆਹ ਹੋ ਜਾਂਦੇ ਜਿਸ ਵਿਚ ਕੁੜੀਆਂ ਮੁੰਡਿਆ ਨੂੰ ਵਿਆਹ ਲਫਜ ਦੇ ਮਾਇਨੇ ਹੀ ਨਹੀ ਪਤਾ ਹੁੰਦੇ ਅਤੇ ਦੂਜਾ ਜਕਦਮ ਬੱਝਵੇ ਸਮਾਜਿਕ ਸਿਸਟਮ ਚੋਂ ਖੁੱਲੇ ਆਜਾਦੀ ਭਰੇ ਸਮਾਜ ਵਿਚ ਦਾਖਲਾ ਹੁੰਦਾ ਹੈ । ਕਨੇਡਾ ਵਿਚ ਇਕ ਮੁੰਡੇ ਲਈ ਸਰਵਾਈਵ ਕਰਨਾ ਬਹੁਤ ਔਖਾ ਹੁੰਦਾ ਹੈ ਫਿਰ ਕੁੜ੍ਹੀ ਬਾਰੇ ਤੁਸੀਂ ਖੁਦ ਸੋਚ ਸਕਦੇ ਹੋ । ਇਕ ਪਾਸੇ ਆਪਣੀ ਪੜ੍ਹਾਈ ਦਾ ਬੋਝ ਫਿਰ ਪਿੱਛੇ ਮਾਪਿਆ ਜਾਂ ਸਹੁਰਿਆਂ ਦੀਆਂ ਮਜਬੂਰੀਆਂ ਕਿਉਕੇ ਨਾ ਚਾਹਕੇ ਵੀ ਫੜ ਦੜ ਕੇ ਲਾਏ ਪੈਸਿਆ ਵਿਚ ਹੱਥ ਵਟਾਉਣ ਨੂੰ ਮੁੰਡੇ ਥਰੂ ਕਿਹਾ ਜਾਣਾ ਲਾਜਮੀਂ ਹੈ ਅਤੇ ਓਸ ਤੋਂ ਉਪਰ ਦੀ ਇਕ ਆਜਾਦੀ ਭਰਿਆ ਮਹੌਲ । ਕਰਨ ਔਜਲੇ ਦੇ ਗਾਣੇ ਚ ਇਕ ਲਾਇਨ ਐ ਮਾਡਰਨ ਦੁਨੀਆ ਬਾਰੇ ਕੇ “ਕੰਪਨੀ ਮੈਟਰ ਕਰਦੀ ਐ” ਬਿਲਕੁਲ ਕੰਪਨੀ ਮੈਟਰ ਕਰਦੀ ਹੈ । ਜੇਕਰ ਚੰਗੇ ਲੋਕਾਂ ਚ ਰਹਾਂਗੇ ਤਾਂ ਚੰਗੇ ਬਣਾਗੇ ਬੁਰਿਆਂ ਵਿਚ ਰਹਾਂਗੇ ਤਾਂ ਬੁਰੇ ਬਣਾਗੇ ।

ਖੈਰ ਜੇ ਤਾਂ ਪਹਿਲਾਂ ਹੀ ਅੰਗਲੀਆਂ ਸੰਗਲੀਆਂ ਰਲੀਆਂ ਹੋਈਆਂ ਨੇ ਤਾਂ ਸਭ ਗਿਆਨ ਵਿਅਰਥ ਐ ਜਿੱਥੇ ਅਗਲੀ ਜਾਂ ਅਗਲਾ ਵਾਅਦੇ ਕਰਕੇ ਆਈ ਜਾਂ ਆਇਆ ਹੋਵੇ ਕੇ ਕੇਰਾਂ ਮੈਂਨੂੰ ਜਾ ਲੈਣਦੇ ਫੇਰ ਇਹਨਾ ਨੂੰ ਲੱਤ ਮਾਰਕੇ ਮੈਂ ਤੈਨੂੰ ਸੱਦ ਲਊਂ ਫੇਰ ਪਰ ਜਦ ਇਕ ਸਾਲ ਦੂਰ ਰਹਿਣਾ ਅਤੇ ਪਿਛੋਂ ਡਿਮਾਂਡਾ ਦਾ ਦੌਰ ਹੋਵੇ ਲਾਜਿਮ ਤੌਰ ਤੇ ਕੋਈ ਵੀ ਇਸ ਆਜਾਦ ਸਮਾਜ ਵਿਚ ਆ ਕੇ ਇਗਨੋਰੈਂਸ ਦਾ ਸ਼ਿਕਾਰ ਹੋਵੇਗਾ ਅਤੇ ਜੇਕਰ ਇਸ ਦੌਰਾਨ ਏਥੇ ਕੋਈ ਰੋਣ ਵਾਸਤੇ ਮੋਢਾ ਦੇਣ ਵਾਲਾ ਮਿਲ ਜਾਵੇ ਤਾਂ ਫਿਰ ਇਹ ਕਹਾਣੀ ਬਹੁਤ ਜਿਆਦਾ ਭੈੜਾ ਰੂਪ ਧਾਰ ਲੈਂਦੀ ਹੈ ਅਤੇ ਇਹਨਾ ਦੇਸ਼ਾਂ ਵਿਚ ਮੋਢਾ ਮਿਲਣਾ ਕੋਈ ਔਖਾ ਨਹੀ ਹੈ, ਇਹੋਜਿਹਾ ਹੀ ਹੈ ਇਹ ਦੇਸ਼ ।

ਜਿਆਦਾ ਨਾ ਕਹਿੰਦਾ ਹੋਇਆ ਏਨਾ ਈ ਕਹੂਂ ਕੇ ਕੱਲੀਆਂ ਕੁੜੀਆਂ ਨੂੰ ਭੇਜਣ ਦਾ ਜੇਰਾ ਕੱਢ ਲੈਨੇ ਓਂ ਤਾਂ ਸਾਲ ਦੋ ਸਾਲ ਠੰਡ ਵੀ ਰੱਖਿਆ ਕਰੋ ਬਾਕੀ ਕੁੜੀਆਂ ਨੂੰ ਬਰੀ ਨਹੀ ਕਰ ਰਿਹਾ ਕਿਉਕੇ ਏਥੇ ਜੋ ਹਲਾਤ ਦੇਖੇ ਨੇ ਜਾਂ ਸੁਣੇ ਨੇ ਜੇ ਓਹਨਾ ਬਾਰੇ ਲਿਖਣ ਲਗਪੇ ਤਾਂ ਕਈ ਫੈਮਨਿਸਟਾ, ਪੰਥਕਾਂ, ਲਿਬਰਲਾ ਦੇ ਧਰਨ ਪੈਣ ਲਗ ਪੈਣੀ ਐ ।

ਖੈਰ ਜਾਂਦਾ ਜਾਂਦਾ ਇਕ ਘਟਨਾ ਦਾ ਜਿਕਰ ਕਰ ਦਿੰਨਾ ਹਲਾਤਾਂ ਬਾਰੇ “ਟੂ ਬੀ ਫਰੈਂਕ”

ਮੇਰੇ ਕੋਲ ਕੰਮ ਕਰਦੇ ਮੁੰਡੇ ਨੇ ਐਥੇ ਮੇਪਲ ਏਰੀਏ ਚ ਅਪਾਰਟਮੈਂਟ ਦੇਖਣ ਜਾਣਾ ਸੀ 2016 ਕ ਦੀ ਗਲ ਐ । ਅਪਾਰਟਮੈਂਟ ਮਨੇਜਰ ਤੀਸਰੀ ਮੰਜਲ ਤੇ ਕੇ ਜਦ ਦਰਵਾਜਾ ਖੋਲਣ ਲੱਗਾ ਤਾਂ ਚਾਬੀ ਗਲਤ ਲੈ ਆਇਆ ਤੇ ਸਾਨੂੰ ਕਹਿੰਦਾ ਬਈ ਮੈਂ ਚਾਬੀ ਭੁੱਲ ਆਇਆ ਦਸ ਪੰਦਰਾਂ ਮਿੰਟ ਲਗ ਜਾਣੇ ਨੇ ਸੋ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਨੂੰ ਕਿਸੇ ਦੀ ਅਪਾਰਟਮੈਂਟ ਖੁਲਵਾ ਕੇ ਦਿਖਾ ਦਿੰਨਾ ਥੋਨੂੰ ਕਮਰਿਆਂ ਦਾ ਪਤਾ ਲਗਜੂ ਬਸ ਸਫਾਈ ਵਗੈਰਾ ਅਸੀਂ ਪੂਰੀ ਕਰਵਾ ਕੇ ਦਿੰਨੇ ਹਾਂ ।

ਅਸੀਂ ਹਾਂ ਕੀਤੀ ਤਾਂ ਓਸਨੇ ਨਾਲ ਦੀ ਅਪਾਰਟਮੈਂਟ ਖੁਲਵਾਈ ਤੇ ਓਹਨਾ ਕੋਲੋ ਪਰਮਿਸ਼ਨ ਮੰਗੀ ਚਾਬੀ ਭੁਲਣ ਵਾਲੀ ਗਲ ਦਸਕੇ ਤਾਂ ਓਹਨਾ ਨੇ ਪਰਮਿਸ਼ਨ ਦੇਤੀ, ਅੰਦਰ ਦਾ ਮਹੌਲ ਇਹ ਸੀ ਕੇ ਦੋ 17-18 ਸਾਲ ਉਮਰ ਦੀਆਂ ਦੇਸੀ ਕੁੜੀਆਂ ਸੀ ਤੇ ਇਕ ਮੁੰਡਾ ਸੀ ਅੰਦਰ, ਕੁੜੀਆ ਦੇ ਏਨੇ ਕ ਛੋਟੇ ਕੱਪੜੇ ਪਾਏ ਸਨ ਕੇ ਬੀਚ ਤੇ ਆਪਣੇ ਵਾਲੇ ਬਹੁਤੇ ਓਦੂਂ ਵੱਡੇ ਕੱਪੜੇ ਪਾ ਕੇ ਜਾਂਦੇ ਨੇ, ਸੋ ਇਹ ਤਾਂ ਹੋ ਨੀ ਸਕਦਾ ਕੇ ਓਹ ਮੁੰਡਾ ਓਹਨਾ ਦਾ ਭਰਾ ਹੋਵੇ ਬਲਕੇ ਕਿਸੇ ਨੇ ਕੋਈ ਸੰਗ ਨਹੀ ਕੀਤੀ ਸੋ ਇਹ ਸਭ ਇਥੇ ਹੁੰਦਾ ਹੈ ਜਿਹੜਾ ਇਹਨਾ ਗੱਲਾਂ ਚ ਇੰਟਰਸਟ ਨਹੀ ਲੈਂਦਾ ਤੇ ਅੰਨਾ ਹੋ ਕੇ ਕਿਸੇ ਨੂੰ ਅਫੈਂਡ ਜਾਂ ਡਿਫੈਂਡ ਕਰਦਾ ਓਸਨੂੰ ਸਭ ਠੀਕ ਠਾਕ ਲਗਦਾ ਹੈ ਪਰ ਜਦ ਤੁਸੀ ਇਸ ਬਾਰੇ ਗਲ ਕਰਦੇ ਹੋ ਖਾਸਕਰ ਯੰਗਸਟਰ ਪੱਬਾਂ ਕਲੱਬਾਂ ਚ ਜਾਣ ਵਾਲੀ ਜਨਤਾ ਨਾਲ ਤਾਂ ਓਹ ਦੱਸਦੇ ਨੇ ਮਹੌਲ ਹੈਅ ਕੀ ਐ ।

ਨੈਪੋਲੀਅਨ ਕਹਿੰਦਾ ਸ਼ਰੀਫੋਂ ਕੀ ਮਹਿਫਿਲ ਮੇਂ ਰਹਿਕੇ ਸਾਰੀ ਦੁਨੀਆ ਜੰਨਤ ਲਗਤੀ ਹੈ
ਪਰ ਦੋਜਤੇ ਜਹਾਂ ਕੀ ਗਹਿਰਾਈ ਦੇਖਨੀ ਹੈ ਤੋ ਹਾਥ ਮੇ ਜਾਂਮ ਲੇਕਰ ਘਰ ਸੇ ਬਾਹਰ ਨਿਕਲੋ

Posted in Misc