ਇੱਕ ਹੋਰ ਲਵਪ੍ਰੀਤ ਦਾ ਮਾਮਲਾ ਆਇਆ ਸਾਹਮਣੇ

ਲੜਕੀਆਂ ਵੱਲੋ ਲੜਕਿਆਂ ਨਾਲ ਵਿਆਹ ਕਰਵਾਕੇ ਵਿਦੇਸ਼ ਜਾਣ ਉਪਰੰਤ ਧੋ ਖਾ ਦੇਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਜਿਹੇ ਹੀ ਇਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਲਵਪ੍ਰੀਤ ਸਿੰਘ ਪਿੰਡ ਖੋਖਰ ਜਿਲਾ ਗੁਰਦਾਸਪੁਰ ਨੇ ਦੱਸਿਆ ਕਿ ਮੇਰਾ ਵਿਆਹ ਮਨਦੀਪ ਕੋਰ ਪੁੱਤਰੀ ਗੁਰਦਿਆਲ ਸਿੰਘ ਵਾਸੀ ਪਟਿਆਲ਼ਾ ਨਾਲ ਹੋਇਆ ਸੀ ਜਿਸ ਦੇ ਕਿ 5.5 ਬੈਂਡ ਆਈਲੈਟਸ ਚੋ ਆਏ ਸੀ ਵਿਆਹ ਦੋਵੇ ਪਰਿਵਾਰਾ ਦੀ ਸਹਿਮਤੀ ਅਤੇ ਰਿਸ਼ਤੇਦਾਰੀ ਵਿੱਚ ਹੋਇਆ ਸੀ ਜੋ ਕਿ

ਵਿਆਹ ਤੋ ਬਾਅਦ ਮੇਰੇ ਨਾਲ ਇੱਕ ਸਾਲ ਰਹੀ ਅਤੇ ਬਾਅਦ ਚ ਪੀ ਟੀ ਈ ਕਰਵਾ ਕੇ 51 ਸਕੋਰ ਆਏ ਜਿਸ ਦੇ ਬਾਅਦ ਕੈਨੇਡਾ ਦੀ ਫਾਇਲ ਲਗਾਈ ਅਤੇ ਕੈਨੇਡਾ ਦਾ ਵੀਜਾ ਆ ਗਿਆ ਜਿਸ ਦਾ ਸਾਰਾ ਖਰਚਾ ਮੇਰੇ ਪਿਤਾ ਜੀ ਵੱਲੋ ਲਗਭਗ 25 ਲੱਖ ਰੁਪਏ ਕੀਤਾ ਗਿਆ ਸੀ ਜਿਸ ਉਪਰੰਤ ਮੇਰੀ ਪਤਨੀ 21 ਅਪ੍ਰੈਲ 2017 ਨੂੰ ਕੈਨੇਡਾ ਚਲੀ ਗਈ ਤੇ ਫਿਰ ਉਸ ਨੇ ਮੈਨੂੰ ਇੱਕ ਸਾਲ ਬਾਅਦ ਸਪਾਊਸ ਵੀਜੇ ਤੇ ਕੈਨੇਡਾ ਬੁਲਾ ਲਿਆ ਤਦ ਤੱਕ ਇੱਕ ਸਾਲ ਦੀ ਪੜਾਈ ਪੂਰੀ ਹੋ ਚੁੱਕੀ ਸੀ

ਫਿਰ ਦੂਸਰੇ ਸਾਲ ਦੀ ਪੜਾਈ ਲਈ ਫੀਸ ਜਮਾ ਕਰਵਾ ਦਿੱਤੀ ਤੇ ਜਦੋ ਸਾਰੀਆ ਫੀਸਾ ਜਮਾ ਕਰਵਾ ਦਿੱਤੀਆਂ ਤਾ ਮੇਰੀ ਪਤਨੀ ਨੇ ਮੇਰੇ ਨਾਲ ਬਿਨਾ ਕਿਸੇ ਗੱਲੋ ਲੜਨਾ ਸ਼ੁਰੂ ਕਰ ਦਿੱਤਾ ਜਿਸ ਤੋ ਬਾਅਦ ਮੈਨੂੰ ਪਤਾ ਲੱਗਿਆ ਕਿ ਉਸਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਹੈ ਜੋ ਕਿ ਇਸਦੇ ਮਾਂ, ਪਿਉ ਅਤੇ ਸਾਰੇ ਪਰਿਵਾਰ ਵਾਲਿਆ ਨੂੰ ਪਤਾ ਸੀ ਤੇ ਜਦੋ ਮੈ ਇਸਦੇ ਪਰਿਵਾਰ ਨਾਲ ਗੱਲ ਕੀਤੀ ਤਾ ਉਨ੍ਹਾ ਮੈਨੂੰ ਕਿਹਾ ਕਿ ਤੇਰਾ ਸਾਡੀ ਕੁੜੀ ਤੇ

ਕੋਈ ਹੱਕ ਨੀ ਅਤੇ ਮੇਰਾ ਸਹੁਰਾ ਮੈਨੂੰ ਫੋਨ ਤੇ ਧ ਮ ਕੀ ਦਿੰਦਾ ਸੀ ਕਿ ਮੈਂ ਪੁਲਿਸ ਵਿੱਚ ਹਾ ਤੇ ਮੈਂ ਇੰਡੀਆ ਤੇਰੇ ਸਾਰੇ ਪਰਿਵਾਰ ਨੂੰ ਜੇ ਲ ਭੇਜ ਦਵਾਂਗਾ ਅਤੇ ਇਸ ਦੌਰਾਨ ਮੈਨੂੰ ਇੱਕ ਸਾਲ ਦਾ ਵੀਜਾ ਮਿਲਿਆ ਸੀ ਜੋ ਕਿ 30 ਅਪ੍ਰੈਲ ਤੱਕ ਸੀ ਫਿਰ ਇਸਦੇ ਪਿਉ ਨੇ ਮੇਰੇ ਅਤੇ ਮੇਰੇ ਪਰਿਵਾਰ ਉੱਤੇ ਵੂਮੇਨ ਸੈੱਲ ਚ ਦਾਜ ਮੰਗਣ ਅਤੇ ਤੰ ਗ ਪ ਰੇ ਸ਼ਾ ਨ ਕਰਨ ਦਾ ਕੇਸ ਕੀਤਾ ਅਤੇ ਕਿਹਾ ਕਿ ਜੇ ਮੁੰਡੇ ਨੂੰ ਵੀਜਾ ਚਾਹੀਦਾ ਤਾ 5 ਲੱਖ ਰੁਪਏ ਹੋਰ ਦਿਉ

ਜੋ ਕਿ ਅਸੀ ਪੈਸੇ ਦੇਣ ਤੋ ਮਨਾ ਕਰ ਦਿੱਤਾ ਜਦਕਿ ਮੈ ਇਸ ਦੌਰਾਨ ਕੁੜੀ ਨੂੰ ਵਾਰ ਵਾਰ ਫੋਨ ਕਰਕੇ ਮਿੰਨਤਾ ਕੀਤੀਆ ਕਿ ਮੇਰਾ ਵੀਜਾ ਵਧਾ ਦੇਵੇ ਪਰ ਬਾਵਜੂਦ ਇਸ ਦੇ ਉਸ ਨੇ ਮੇਰਾ ਵੀਜਾ ਨਹੀ ਵਧਾਇਆ ਅਤੇ ਮੈਨੂੰ ਦੁਖੀ ਹੋ ਕੇ 26 ਅਪ੍ਰੈਲ 2019 ਨੂੰ ਇੰਡੀਆ ਆਉਣਾ ਪਿਆ ਜਿਸ ਤੋ ਬਾਅਦ ਮੈ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc