ਗੋਰਾ ਅੰਗਰੇਜ ਗੁਰੂ ਗੋਬਿੰਦ ਸਿੰਘ ਜੀ ਫੋਟੋ ਨਾਲ ਵਿਦੇਸ਼ਾਂ ਚ ਕਰ ਰਿਹਾ …

ਪੰਜਾਬੀ ਲੋਕ ਦੇਸ਼-ਵਿਦੇਸ਼ਾਂ ਦੇ ਵਿੱਚ ਵਸਦੇ ਹਨ ਅਤੇ ਪੱਗਾ ਬੰਨ੍ਹੀ ਪੰਜਾਬੀ ਲੋਕ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਪਰ ਹੁਣ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਇਕ ਗੋਰੇ ਨੂੰ ਪੱਗ ਬੰਨ੍ਹ ਕੇ ਸਿੱਖੀ ਦਾ ਪ੍ਰਚਾਰ ਕਰਦਿਆਂ ਹੋਇਆਂ ਦੇਖਿਆਂ ਜਾ ਸਕਦਾ ਹੈ ਦਰਅਸਲ ਉਕਤ ਗੋਰਾ ਆਪਣਾ

ਨਾਮ ਜਨਜੀਤ ਸਿੰਘ ਦੱਸਦਾ ਹੈ ਅਤੇ ਥਾਂ-ਥਾਂ ਤੇ ਘੁੰਮ ਕੇ ਗੁਰੂ ਗੋਬਿੰਦ ਜੀ ਬਾਰੇ ਲੋਕਾ ਨੂੰ ਜਾਣੂ ਕਰਵਾ ਰਿਹਾ ਹੈ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਬਾਰੇ ਕਾਫੀ ਗਿਆਨ ਹੈ ਇੰਨਾ ਹੀ ਨਹੀ ਜਨਜੀਤ ਸਿੰਘ ਆਪਣੀ ਅੰਗਰੇਜੀ ਭਾਸ਼ਾ ਦੇ ਨਾਲ ਨਾਲ ਚੰਗੀ ਪੰਜਾਬੀ ਵੀ ਬੋਲ ਲੈਦਾ ਹੈ ਅਤੇ ਪੰਜਾਬੀਆ ਨੂੰ ਮਿਲਣ ਸਮੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੁਲਾਉਂਦਾ ਹੈ ਇਸ ਤੋ ਇਲਾਵਾ ਕਿਸਾਨੀ ਅੰਦੋਲਨ ਦੇ ਬਾਰੇ ਵੀ ਜਨਜੀਤ ਸਿੰਘ ਆਪਣੇ ਵਿਚਾਰ ਰੱਖਦਾ ਹੈ ਅਤੇ ਮੋਦੀ ਸਰਕਾਰ ਦਾ ਵਿਰੋਧ ਕਰਦਾ ਹੈ

ਜਾਣਕਾਰੀ ਮੁਤਾਬਿਕ ਇਹ ਵੀਡਿਉਜ ਉਤਰ ਕੋਰੀਆ ਦੀਆ ਦੱਸੀਆਂ ਜਾ ਰਹੀਆਂ ਹਨ ਜਿੱਥੇ ਕਿ ਜਨਜੀਤ ਸਿੰਘ ਆਪਣੇ ਇਕ ਸਾਥੀ ਦੇ ਨਾਲ ਮਿਲ ਕੇ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਜਨਜੀਤ ਸਿੰਘ ਨੂੰ ਮਿਲਣ ਵਾਲਾ ਹਰ ਪੰਜਾਬੀ ਇਕ ਵਾਰ ਤਾ ਅਸ਼-ਅਸ਼ ਕਰ ਉੱਠਦਾ ਹੈ ਜਨਜੀਤ ਸਿੰਘ ਵੱਲੋ ਸਿੱਖੀ ਦਾ ਪ੍ਰਚਾਰ ਕਰਨ ਦੀਆ ਇਹ ਵੀਡਿਉਜ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਿੲਰਲ ਹੋ ਰਹੀਆ ਹਨ ਅਤੇ ਲੋਕਾ ਵੱਲੋ ਇਸ ਪ੍ਰਤੀ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in Misc