ਰਾਜ ਕੁੰਦਰਾ – ਬੱਸ ਕੰਡਕਟਰ ਦਾ ਬੇਟਾ ਕਿਸ ਤਰ੍ਹਾਂ ਬਣਿਆ ਦੇਸ਼ ਦਾ ਵੱਡਾ ਕਾਰੋਬਾਰੀ

ਮਸ਼ਹੂਰ ਬਿਜ਼ਨੈੱਸਮੈਨ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਜ ਕੁੰਦਰਾਂ ਦੇ ਉੱਪਰ ਅ ਸ਼ ਲੀ ਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਦਿਖਾਉਣ ਦਾ ਦੋਸ਼ ਲਗਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਕ੍ਰਾਈਮ ਬ੍ਰਾਂਚ ਨੇ ਪੁੱਛਗਿੱਛ ਲਈ ਬੁਲਾਇਆ ਸੀ। ਉੱਥੇ ਹੀ ਪੁੱਛਗਿੱਛ ਤੋਂ ਬਾਅਦ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਰਾਜ ਕੁੰਦਰਾ ਕਿਸੇ ਵਿਵਾਦ ਵਿਚ ਘਿਰੇ ਹੋਣ। ਇਸ ਤੋਂ ਪਹਿਲਾਂ ਵੀ ਰਾਜ ਕੁੰਦਰਾ ਕਈ ਵਿਵਾਦਾਂ ਵਿਚ ਘਿਰੇ ਹੋਏ ਨਜ਼ਰ ਆ ਚੁੱਕੇ ਹਨ।

ਰਾਜ ਕੁੰਦਰਾ ਹਮੇਸ਼ਾ ਤੋਂ ਹੀ ਚਰਚਾ ਵਿਚ ਬਣੇ ਰਹਿੰਦੇ ਹਨ। ਰਾਜ ਕਦੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਤਾਂ ਕਦੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਜੀਵਨ ਨਾਲ ਜੁੜੇ ਵਿਵਾਦ ਵੀ ਕੁਝ ਘੱਟ ਨਹੀਂ ਹਨ। ਰਾਜ ਕੁੰਦਰਾ ਦਾ ਇਨ੍ਹਾਂ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਚਾਹੇ ਅਸੀਂ ਗੱਲ ਕਰੀਏ ਆਈਪੀਐੱਲ਼ ‘ਚ ਸੱਟੇਬਾਜ਼ੀ ਦੀ ਜਾਂ ਫਿਰ ਬਿਟਕੁਆਇਨ ਵਿਵਾਦ, ਜਾਂ ਫਿਰ ਰਾਜ ਦੇ ਵਿਆਹ ਨੂੰ ਲੈ ਕੇ ਹੀ ਵਿਵਾਦ ਕਿਉਂ ਨਾ ਹੋਵੇ। ਰਾਜ ਹਮੇਸ਼ਾ ਸੁਰਖੀਆਂ ਦਾ ਹਿੱਸਾ ਹੀ ਰਹੇ ਹਨ।

ਸਾਲ 2009 ਵਿਚ ਰਾਜ ਕੁੰਦਰਾ ਉਸ ਵੇਲੇ ਵਿਵਾਦਾਂ ‘ਚ ਘਿਰ ਗਏ ਸਨ ਜਦੋਂ ਉਨ੍ਹਾਂ ਉੱਪਰ ਆਈ.ਪੀ.ਐੱਲ ‘ਚ ਸੱਟੇਬਾਜ਼ੀ ਦਾ ਦੋਸ਼ ਲੱਗਾ ਸੀ। ਇਸੇ ਸਾਲ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਨੇ ਮੌਰਿਸ਼ਿਸ ਦੀ ਇਕ ਕੰਪਨੀ ਦੀ ਮਦਦ ਨਾਲ ਆਈ.ਪੀ.ਐੱਲ ਵਿਚ ਨਿਵੇਸ਼ ਕੀਤਾ ਸੀ। ਦੋਵੇਂ ਰਾਜਸਥਾਨ ਰਾਇਲਸ ਟੀਮ ਦੇ ਮਾਲਕ ਬਣ ਗਏ ਸਨ ਪਰ ਜੂਨ 2013 ਵਿਚ ਰਾਜ ਕੁੰਦਰਾ ਉੱਪਰ ਆਈ.ਪੀ.ਐੱਲ ‘ਚ ਸਪਾਟ ਫਿਕਸਿੰਗ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਉਹ ਦਿੱਲੀ ਪੁਲਿਸ ਦੀ ਗ੍ਰਿਫ਼ਤ ਵਿਚ ਆ ਗਏ ਸਨ। ਇਸ ਮਾਮਲੇ ‘ਚ ਰਾਜਸਥਾਨ ਰਾਇਲਸ ਦੇ ਕੁਝ ਖਿਡਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਰਾਜ ਨੇ ਇਸ ਗੱਲ ਨੂੰ ਕਬੂਲ ਵੀ ਕੀਤਾ ਸੀ ਕਿ ਉਨ੍ਹਾਂ ਟੀਮ ਨੂੰ ਲੈ ਕੇ ਸੱਟਾ ਖੇਡਿਆ ਸੀ ਅਤੇ ਇਸ ਵਿਚ ਕਾਫੀ ਪੈਸਾ ਵੀ ਲੱਗਾ ਸੀ।

ਇਸ ਮਾਮਲੇ ਤੋਂ ਬਾਅਦ ਰਾਜ ਕੁੰਦਰਾ ਦੀ ਟੀਮ ਰਾਜਸਥਾਨ ਰਾਇਲਸ ਨੂੰ 2 ਸਾਲ ਲਈ ਬੈਨ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਾਲ 2015 ਵਿਚ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਟੀਮ ਨੂੰ ਆਈ.ਪੀ.ਐੱਲ ਤੋਂ ਬੈਨ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪਤਨੀ ਸ਼ਿਲਪਾ ਸ਼ੈੱਟੀ ਦਾ ਨਾਂ ਵੀ ਸ਼ਾਮਲ ਸੀ ਜਿਸ ਦਾ ਖਮਿਆਜ਼ਾ ਰਾਜਸਥਾਨ ਰਾਇਲਸ ਟੀਮ ਨੂੰ ਵੀ ਭੁਗਤਣਾ ਪਿਆ। ਇਸ ਤੋਂ ਇਲਾਵਾ ਰਾਜ ਕੁੰਦਰਾ ਬਿਟਕੁਆਇਨ ਮਾਮਲੇ ‘ਚ ਵੀ ਫਸੇ ਸਨ। ਇਸ ਮਾਮਲੇ ‘ਚ ਰਾਜ ਕੁੰਦਰਾ ਉੱਪਰ ਰੁਪਿਆਂ ਦੇ ਹੇਰ-ਫੇਰ ਤੇ ਧੋਖਾਧੜੀ ਦਾ ਦੋਸ਼ ਲੱਗਿਆ ਸੀ ਜਿਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਾਮਲੇ ‘ਚ ਜਾਂਚ-ਪੜਤਾਲ ਸ਼ੁਰੂ ਕੀਤੀ। ਰਾਜ ਉੱਪਰ ਦੋਸ਼ ਲੱਗਾ ਕਿ ਉਹ ਗੇਨਬਿਟਕੁਆਇਨ ਕੰਪਨੀ ਨਾਲ ਜੁੜੇ ਹੋਏ ਸਨ। ਇਹ ਕੰਪਨੀ 2 ਹਜ਼ਾਰ ਕਰੋੜ ਰੁਪਏ ਦੇ ਫਰਾਡ ਦਾ ਹਿੱਸਾ ਸੀ।

ਇਸ ਤੋਂ ਇਲਾਵਾ ਰਾਜ ਕੁੰਦਰਾ ਦੀ ਨਿੱਜੀ ਜ਼ਿੰਦਗੀ ਵੀ ਵਿਵਾਦਾਂ ਨਾਲ ਘਿਰੀ ਰਹੀ। ਰਾਜ ਕੁੰਦਰਾ ਨੇ ਸਾਲ 2005 ਵਿਚ ਕਵਿਤਾ ਨਾਲ ਵਿਆਹ ਕੀਤਾ ਸੀ। ਪਰ ਸਾਲ 2007 ‘ਚ ਉਨ੍ਹਾਂ ਨੇ ਕਵਿਤਾ ਨੂੰ ਤਲਾਕ ਦੇ ਦਿੱਤਾ ਤੇ ਸਾਲ 2009 ਵਿਚ ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰ ਲਿਆ। ਇਸ ਵਿਆਹ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੂੰ ਹੋਮ ਬ੍ਰੇਕਰ ਤਕ ਦੱਸਿਆ ਗਿਆ ਸੀ ਪਰ ਹਾਲ ਹੀ ‘ਚ ਕੁਝ ਸਮਾਂ ਪਹਿਲਾਂ ਰਾਜ ਕੁੰਦਰਾ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਵਿਆਹ ਟੁੱਟਣ ਦੀ ਵਜ੍ਹਾ ਸ਼ਿਲਪਾ ਨਹੀਂ ਬਲਕਿ ਉਨ੍ਹਾਂ ਦੀ ਪਤਨੀ ਕਵਿਤਾ ਹੀ ਸੀ। ਇਕ ਇੰਟਰਵਿਊ ‘ਚ ਰਾਜ ਨੇ ਦੱਸਿਆ ਸੀ ਕਿ ਕਵਿਤਾ ਦਾ ਉਨ੍ਹਾਂ ਦੇ ਜੀਜੇ ਨਾਲ ਅਫੇਅਰ ਚੱਲ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੇ ਉਸ ਨੂੰ ਤਲਾਕ ਦਿੱਤਾ।

ਰਾਜ ਕੁੰਦਰਾ ਦੀ ਮਾਂ ਇੱਕ ਐਨਕਾਂ ਦੇ ਸ਼ੋਅਰੂਮ ਵਿੱਚ ਸੇਲ ਗਰਲ ਸੀ । ਰਾਜ ਦੇ ਪਿਤਾ ਬਾਲ ਕ੍ਰਿਸ਼ਨ ਕੁੰਦਰਾ ਉਸ ਸਮੇਂ ਇੱਕ ਬੱਸ ਕੰਡਕਟਰ ਸਨ । ਪਰ ਰਾਜ ਕੁੰਦਰਾ ਨੂੰ 2004 ਵਿੱਚ ਲੰਡਨ ਦਾ 198ਵੇਂ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ ਚੁਣਿਆ ਗਿਆ ਸੀ । ਬਾਅਦ ਵਿੱਚ ਰਾਜ ਨੇ ਸ਼ਿਲਪਾ ਸ਼ੈੱਟੀ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਜਦੋਂ ਕਿ ਰਾਜ ਦੀ ਪਹਿਲੀ ਪਤਨੀ ਕਵਿਤਾ ਕੁੰਦਰਾ ਕਿਸੇ ਹੀਰੋਇਨ ਤੋਂ ਘੱਟ ਨਹੀਂ ਸੀ ਤੇ ਇੱਕ ਵੱਡੇ ਕਾਰੋਬਾਰੀ ਦੀ ਬੇਟੀ ਸੀ ।

ਕੱਲ ਹਿੰਦੀ ਫਿਲਮਾਂ ਦੀ ਅਭਿਨੇਤਰੀ ਸ਼ਿਲਪਾ ਸ਼ੈਟੀ ਦਾ ਘਰ ਵਾਲਾ ਰਾਜ ਕੁੰਦਰਾ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੀ ਪੁਲਿਸ ਨੇ ਚੁੱਕ ਲਿਆ ਹੈ। ਇਲਜਾਮ ਵੀ ਬੜਾ ਸਮਾਜ ਵਿਰੋਧੀ ਤੇ ਗੈਰ ਵਿਹਾਰਕ ਲੱਗਾ ਹੈ।

ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਇੱਕ ਐਪ ਬਣਾਇਆ ਗਿਆ ਸੀ ਅਤੇ ਉਸ ਰਾਹੀਂ ਅਸ਼ਲੀਲ ਫ਼ਿਲਮਾਂ ਨੂੰ ਰਿਲੀਜ਼ ਕੀਤਾ ਜਾਂਦਾ ਸੀ।

ਅ ਸ਼ ਲੀ ਲ ਸਮੱਗਰੀ ਬਣਾਉਣ ਅਤੇ ਪਬਲਿਸ਼ ਕਰਨ ਦੇ ਆਰੋਪ ਵਿੱਚ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਾਥੀ ਰਿਆਨ ਥਾਰਪ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਅਦਾਲਤ ਨੇ ਉਨ੍ਹਾਂ ਨੂੰ 23 ਜੁਲਾਈ ਤੱਕ ਪੁਲਿਸ ਕਸਟਡੀ ਵਿਚ ਭੇਜਿਆ ਹੈ।ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਰਾਜ ਕੁੰਦਰਾ ਆਪਣੀ ਐਪ ਹੌਟਸ਼ਾਰਟ ਰਾਹੀਂ ਅਸ਼ਲੀਲ ਵੀਡੀਓ ਦੀ ਡੀਲਿੰਗ ਕਰ ਰਹੇ ਸਨ।

ਕੁੰਦਰੇ ਨੇ JL Stream ਨਾਮ ਦੀ ਐਪ ਬਣਾਈ ਸੀ ਤੇ ਇੰਡੀਆ ਦੇ ਸਾਈਬਰ ਲਾਅ ਤੋਂ ਬਚਣ ਵਾਸਤੇ ਇਸਨੂੰ ਵਿਦੇਸ਼ ਵਿੱਚ ਰਜਿਸਟਰਡ ਕਰਾਇਆ ਹੋਇਆ ਸੀ। ਇਹ ਇੰਡੀਆ ਵਿੱਚ ਨੀਲੀਆਂ ਫਿਲਮਾਂ ਬਣਾਉਂਦੇ ਸਨ ਤੇ ਈ ਮੇਲ ਦੀ V Transfer ਵਿਧੀ ਰਾਹੀਂ ਵਿਦੇਸ਼ ਭੇਜਕੇ OTT Platform ਤੇ ਚਾੜਕੇ ਵੇਖਣ ਵਾਲਿਆਂ ਅੱਗੇ ਪ੍ਰੋਸ ਦਿੰਦੇ ਸਨ।

Posted in News