Home / News / ਬਰੈਂਪਟਨ ‘ਚ ਪੰਜਾਬੀ ਦੇ ਕਾ ਤ ਲ

ਬਰੈਂਪਟਨ ‘ਚ ਪੰਜਾਬੀ ਦੇ ਕਾ ਤ ਲ

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਅਦਾਲਤ ਵਲੋਂ ਬੀਤੇ ਦਿਨ ਦਲਵਿੰਦਰ ਸਿੰਘ ਨੂੰ ਸ਼ਹਿਰ ਵਿਚ ਆਪਣੇ ਘਰ ਅੰਦਰ (12 ਜਨਵਰੀ 2018 ਦੀ ਰਾਤ ਨੂੰ ) ਆਪਣੀ ਪਤਨੀ ਬਲਜੀਤ ਥਾਂਦੀ (32) ਅਤੇ ਸੱਸ ਅਵਤਾਰ ਕੌਰ (60) ਦੇ ਕ ਤ ਲ ਦੇ ਦੋਸ਼ ਵਿਚ ਦੋਹਰੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ | ਦੋਵੇਂ ਸਜ਼ਾਵਾਂ ਨਾਲ-ਨਾਲ ਚਲੱਣਗੀਆਂ ਅਤੇ ਉਸ ਨੂੰ 25 ਸਾਲ ਪੈਰੋਲ ਨਹੀਂ ਮਿਲ ਸਕੇਗੀ |

ਜੱਜ ਕੋਫੀ ਬ੍ਰਨੇਜ਼ ਨੇ ਆਪਣੇ ਫੈਸਲੇ ‘ਚ ਲਿਖਿਆ ਹੈ ਕਿ ਜਦੋਂ ਦੋਸ਼ੀ ਨੂੰ ਆਪਣੀ ਪਤਨੀ ਅਤੇ ਸੱਸ ਵਲੋਂ ਨਵਜਨਮੇ ਬੱਚੇ ਦੀ ਲੋਹੜੀ ਮਨਾਉਣ ਦੇ ਪ੍ਰੋਗਰਾਮ ਦਾ ਪ੍ਰਬੰਧ ਉਸ ਤੋਂ ਚੋਰੀ ਕੀਤੇ ਜਾਣ ਬਾਰੇ ਪਤਾ ਲੱਗਾ ਤਾਂ ਉਹ ਗੁੱਸੇ ‘ਚ ਬੇਕਾਬੂ ਹੋ ਗਿਆ, ਬਹਿਸ ਮਗਰੋਂ ਵਧੇ ਝਗੜੇ ‘ਚ (11 ਕੁ ਮਿੰਟਾਂ ਦੌਰਾਨ) ਉਸ ਨੇ ਬਲਜੀਤ ਅਤੇ ਅਵਤਾਰ ਨੂੰ ਰਸੋਈ ‘ਚ ਚਾਕੂ ਮਾਰ ਕੇ ਖਤਮ ਕਰ ਦਿੱਤਾ |

ਫੈਸਲਾ ਸੁਣਾਏ ਜਾਣ ਸਮੇਂ ਦਲਵਿੰਦਰ ਅਦਾਲਤ ਵਿਚ ਹਾਜ਼ਰ ਸੀ | ਸਰਕਾਰੀ ਵਕੀਲ ਨੇ ਦੱਸਿਆ ਕਿ ਆਰਥਿਕ ਤੰਗੀ ਹੋਣ ਕਰਕੇ ਦਲਵਿੰਦਰ ਲੋਹੜੀ ਦਾ ਖਰਚਾ ਨਹੀਂ ਕਰਨਾ ਚਾਹੁੰਦਾ ਸੀ ਪਰ ਉਸ ਦੀ ਪਤਨੀ ਲੋਹੜੀ ਪਾਉਣਾ ਚਾਹੁੰਦੀ ਸੀ | ਦਲਵਿੰਦਰ ਤੇ ਬਲਜੀਤ ਦਾ ਵਿਆਹ 2016 ਵਿੱਚ ਹੋਇਆ ਸੀ ਪਰ ਜਲਦੀ ਮਗਰੋਂ ਝਘੜੇ ਸ਼ੁਰੂ ਹੋ ਗਏ | 2017 ‘ਚ (ਬੱਚੇ ਦੇ ਜਨਮ ਮਗਰੋਂ) ਦੋਸ਼ੀ ਨੂੰ ਆਪਣੀ ਪਤਨੀ ਨੂੰ ਕੁੱ ਟ ਣ ਦੇ ਦੋਸ਼ਾਂ ‘ਚ ਪੁਲਿਸ ਨੇ ਗਿ੍ਫਤਾਰ ਕੀਤਾ ਸੀ |

ਜ਼ਮਾਨਤ ਦੀਆਂ ਸ਼ਰਤਾਂ ਤਹਿਤ ਉਹ ਪਤਨੀ ਬਲਜੀਤ ਦੇ ਨੇੜੇ ਨਹੀਂ ਜਾ ਸਕਦਾ ਸੀ ਤੇ ਨਾ ਹੀ ਉਸ ਨਾਲ ਘਰ ‘ਚ ਰਹਿ ਸਕਦਾ ਸੀ ਪਰ ਜ਼ਮਾਨਤ ਦੀਆਂ ਸ਼ਰਤਾਂ ਤੋੜ ਕੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ |

Check Also

ਹਾਈਕੋਰਟ ਦਾ ਖਹਿਰਾ ਦੇ ਹੱਕ ਚ ਫੈਸਲਾ

ਇਸ ਵੇਲੇ ਦੀ ਵੱਡੀ ਖ਼ਬਰ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਮਾਮਲੇ ਵਿਚ ਨਵਾਂ ਮੋੜ ਹੈ ਇਸ …

Recent Comments

No comments to show.