ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਨੂੰ ਸਟੇਜ ਤੇ ਬੋਲਣ ਤੋਂ ਕੀਤਾ ਮਨ੍ਹਾ

ਪੰਜਾਬ ਦੇ ਕਿਸਾਨਾ ਦੁਆਰਾਂ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾ ਨੂੰ ਲਗਾਤਾਰ ਘੇਰ ਕੇ ਰੱਖਿਆ ਹੋਇਆਂ ਹੈ ਇਸ ਕਿਸਾਨ ਅੰਦੋਲਨ ਵਿੱਚ ਕਿਸਾਨਾ ਦਾ ਸਾਥ ਵੱਖ ਵੱਖ ਸਖਸ਼ੀਅਤਾ ਵੱਲੋ ਦਿੱਤਾ ਜਾ ਰਿਹਾ ਹੈ ਜਿਹਨਾ ਵਿੱਚੋਂ ਇੱਕ ਲੱਖਾ ਸਿਧਾਣਾ ਹਨ ਜੋ ਕਿ ਸ਼ੁਰੂ ਤੋ ਹੀ ਕਿਸਾਨਾ ਦੇ ਇਸ ਸੰਘਰਸ਼ ਵਿੱਚ ਉਹਨਾਂ ਦੇ ਨਾਲ ਜੁੜੇ ਹੋਏ ਹਨ ਅਤੇ ਕਿਸਾਨਾ ਦੇ ਦਿੱਲੀ ਘੇਰਨ ਤੱਕ ਲਗਾਤਾਰ ਕਿਸਾਨਾ ਦੇ ਨਾਲ ਬਣੇ ਹੋਏ ਹਨ ਇਸੇ ਦੌਰਾਨ ਕੁੰਡਲੀ ਬਾਰਡਰ ਤੇ ਆਪਣੇ ਸਾਥੀ ਕਿਸਾਨਾ ਨਾਲ ਡਟੇ ਹੋਏ ਲੱਖਾ ਸਿਧਾਣਾ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਕਿਸਾਨ ਸਰਕਾਰ ਨਾਲ ਇਸ ਲ ੜਾ ਈ ਚ ਜਿੱਤ ਦੇ ਕਰੀਬ ਹਨ

ਪਰ ਹੁਣ ਬਹੁਤ ਸੰਭਲਣ ਦਾ ਮੌਕਾ ਹੈ ਕਿਉਂਕਿ ਸਰਕਾਰ ਵੱਲੋ ਲਗਾਤਾਰ ਇਸ ਅੰਦੋਲਨ ਨੂੰ ਖਤਮ ਕਰਨ ਦੀਆ ਚਾਲਾ ਚੱਲੀਆਂ ਜਾ ਰਹੀਆਂ ਹਨ ਅਤੇ ਗੋਦੀ ਮੀਡੀਆ ਵੀ ਲਗਾਤਾਰ ਕਿਸਾਨਾ ਨੂੰ ਗਲਤ ਸਾਬਿਤ ਕਰਨ ਤੇ ਲੱਗਾ ਹੋਇਆਂ ਹੈ ਇਸ ਦੌਰਾਨ ਲੱਖਾ ਸਿਧਾਣਾ ਨੇ ਕਿਸਾਨ ਕਮੇਟੀ ਵੱਲੋ ਉਹਨਾਂ ਨੂੰ ਸਟੇਜ ਤੋ ਨਾ ਬੋਲਣ ਦੇਣ ਤੇ ਜਵਾਬ ਦਿੰਦਿਆਂ ਹੋਇਆਂ ਆਖਿਆਂ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਰੋਸ ਨਹੀ ਹੈ ਕਿ ਉਸ ਨੂੰ ਸਟੇਜ ਤੋ ਬੋਲਣ ਨਹੀ ਦਿੱਤਾ ਗਿਆ ਉਹਨਾ ਆਖਿਆਂ ਕਿ ਉਸ ਕੋਲ ਹੋਰ ਬਹੁਤ ਸਾਰੇ ਸਾਧਨ ਹਨ ਜਿਸ ਨਾਲ ਉਹ ਆਪਣੀ ਗੱਲ ਜਾਂ ਵਿਚਾਰ ਕਿਸਾਨ ਭਰਾਵਾ ਅਤੇ ਹੋਰਾ ਲੋਕਾ ਤੱਕ ਪਹੁੰਚਾ ਸਕਦੇ ਹਨ ਅਤੇ ਸਭ ਤੋ ਵਧੀਆਂ ਤਰੀਕਾ

ਸ਼ੋਸ਼ਲ ਮੀਡੀਆ ਹੈ ਜਿਸ ਦੇ ਜ਼ਰੀਏ ਉਹ ਆਪਣੀ ਹਰ ਗੱਲ ਨੂੰ ਸਾਰਿਆ ਤੱਕ ਪਹੁੰਚਾ ਰਹੇ ਹਨ ਉਹਨਾਂ ਆਖਿਆ ਸਾਰਿਆ ਦਾ ਮਕਸਦ ਇੱਕ ਹੀ ਹੈ ਕਿ ਖੇਤੀ ਬਿੱਲਾ ਨੂੰ ਰੱਦ ਕਰਵਾਇਆਂ ਜਾਵੇ ਇਸ ਲਈ ਇਹ ਮਾਇਨੇ ਨਹੀ ਰੱਖਦਾ ਹੈ ਕਿ ਕਿਸ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਅਤੇ ਕਿਸ ਨੂੰ ਮੌਕਾ ਨਹੀ ਦਿੱਤਾ ਗਿਆ ਉਹਨਾ ਆਖਿਆਂ ਕਿ ਜੇਕਰ ਉਹਨਾਂ ਦੇ ਕੁਝ ਮਸਲੇ ਹੋਣਗੇ ਵੀ ਤਾ ਉਹਨਾਂ ਨੂੰ ਪੰਜਾਬ ਜਾ ਕੇ ਨਿਬੇੜ ਲਿਆ ਜਾਵੇਗਾ ਪਰ ਹੁਣ ਸਾਰਿਆ ਦਾ ਏਕਾ ਜਰੂਰੀ ਹੈ ਅਤੇ ਸਭ ਤੋ ਜਰੂਰੀ ਕਿ ਸਰਕਾਰ ਨੂੰ ਮਜਬੂਰ ਕਰਕੇ ਇਹਨਾਂ ਖੇਤੀ ਬਿੱਲਾ ਨੂੰ ਵਾਪਿਸ ਕਰਵਾਇਆਂ ਜਾਵੇ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News