ਚਲਦੀ ਮੀਟਿੰਗ ਚੋੰ ਵੱਡੀ ਖਬਰ ਨਰਿੰਦਰ ਤੋਮਰ ਦੇ ਮੂੰਹੋ ਨਿਕਲੀ ਅਚਨਚੇਤ ਵੱਡੀ ਗੱਲ

ਖੇਤੀ ਬਿੱਲਾ ਦਾ ਵਿਰੋਧ ਕਿਸਾਨਾ ਵੱਲੋ ਦਿੱਲੀ ਵਿੱਚ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਅੱਜ ਕੇਂਦਰੀ ਮੰਤਰੀਆਂ ਵੱਲੋ ਕਿਸਾਨਾ ਨਾਲ ਮੀਟਿੰਗ ਕੀਤੀ ਗਈ ਜਿਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਰਕਾਰ ਨਾਲ ਮੀਟਿੰਗ ਚ ਸ਼ਾਮਿਲ ਹੋਣ ਵਾਲੇ ਕਿਸਾਨ ਆਗੂ ਕਿ੍ਰਪਾ ਸਿੰਘ ਨੇ ਦੱਸਿਆ ਕਿ ਸਰਕਾਰ ਫਿਰ ਤੋ ਉਹੀ ਆਪਣੀਆ ਗੱਲਾ ਕਿ ਕਿਸਾਨ ਆਗੂਆਂ ਨੂੰ ਖੇਤੀ ਬਿੱਲਾ ਦੇ ਫਾਇਦੇ ਗਿਣਾਉਣ ਤੇ ਲੱਗੀ ਹੋਈ ਹੈ ਜਿਸ ਤੇ ਕਿਸਾਨ ਆਗੂਆਂ ਵੱਲੋ ਵੀ ਖੇਤੀ ਬਿੱਲਾ ਦੇ ਨੁਕਸਾਨ ਗਿਣਾਉਣੇ ਸ਼ੁਰੂ ਕਰ ਦਿੱਤੇ ਗਏ ਉਹਨਾਂ ਕਿਹਾ ਕਿ ਸਰਕਾਰ ਵੱਲੋ ਸਮਝਣ ਸਮਝਾਉਣ ਵਾਲੀ ਨੀਤੀ ਅਪਣਾਈ ਹੋਈ ਹੈ ਅਤੇ ਲਗਾਤਾਰ ਇਹ

ਕੋਸ਼ਿਸ਼ ਕਰ ਰਹੀ ਹੈ ਕਿ ਵਿਚਲਾ ਰਾਹ ਅਪਣਾ ਕੇ ਇਹਨਾਂ ਖੇਤੀ ਬਿੱਲਾ ਵਿੱਚ ਕੁਝ ਸੋਧਾਂ ਕਰ ਦਿੱਤੀਆਂ ਜਾਣ ਪਰ ਖੇਤੀ ਬਿੱਲਾ ਨੂੰ ਵਾਪਿਸ ਨਾ ਲਿਆ ਜਾਵੇ ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਦੇ ਮੂੰਹੋਂ ਅਚਨਚੇਤ ਇੱਕ ਗੱਲ ਨਿਕਲ ਗਈ ਕਿ ਹੁਣ ਲੱਗਦਾ ਹੈ ਕਿ ਇੱਕ ਪਾਰਟੀ ਨੂੰ ਨਿਰਾਸ਼ ਕਰਨਾ ਹੀ ਪਵੇਗਾ ਜਾਂ ਤਾ ਕਿਸਾਨਾ ਨੂੰ ਕਰ ਲਈਏ ਤੇ ਜਾਂ ਫਿਰ ਕਾਰਪੋਰੇਟ ਘਰਾਣਿਆਂ ਨੂੰ ਨਿਰਾਸ਼ ਕਰ ਲਈਏ ਇਸੇ ਦੌਰਾਨ ਉਹਨਾਂ ਦੱਸਿਆ ਕਿ ਸਰਕਾਰ ਦੇ

ਇਸ ਰਵੱਈਏ ਤੋ ਕਿਸਾਨ ਆਗੂਆਂ ਵਿੱਚ ਭਾਰੀ ਰੋਸ ਹੈ ਜਿਸ ਕਾਰਨ ਕਿਸਾਨ ਆਗੂਆਂ ਵੱਲੋ ਸਰਕਾਰ ਵੱਲੋ ਕੀਤੇ ਗਏ ਖਾਣੇ ਦੇ ਇੰਤਜਾਮ ਦਾ ਬਹਿਸ਼ਕਾਰ ਕਰਕੇ ਆਪਣੇ ਲਈ ਬਾਹਰੋ ਲੰਗਰ ਮੰਗਵਾਇਆ ਗਿਆ ਤੇ ਹੇਠਾ ਬੈਠ ਕੇ ਛਕਿਆ ਗਿਆ ਅਤੇ ਕੇਂਦਰੀ ਮੰਤਰੀਆਂ ਨੂੰ ਸ਼ਪੱਸ਼ਟ ਤੌਰ ਤੇ ਕਹਿ ਦਿੱਤਾ ਗਿਆ ਕਿ ਕਿਸਾਨ ਕਿਸੇ ਵੀ ਤਰਾ ਦਾ ਕੋਈ ਵੀ ਸਮਝੌਤਾ ਨਹੀ ਕਰਨਗੇ ਅਤੇ ਆਪਣੀ ਖੇਤੀ ਬਿੱਲਾ ਨੂੰ ਵਾਪਿਸ ਲੈਣ ਦੀ ਮੰਗ ਤੋ ਪਿੱਛੇ ਬਿਲਕੁੱਲ ਨਹੀ ਹਟਣਗੇ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News