ਸਲਮਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ …

ਇਸ ਵੀਡੀਓ ਵਿੱਚ ਅਰਪਿਤਾ ਇੱਕ ਤੋਂ ਬਾਅਦ ਇੱਕ ਪਲੇਟਾਂ ਤੋੜਦੀ ਨਜ਼ਰ ਆ ਰਹੀ ਹੈ।

ਵੀਡੀਓ ਵਿੱਚ ਅਰਪਿਤਾ ਆਪਣੇ ਦੋਸਤ ਨਾਲ ਗੱਲਾਂ ਕਰ ਰਹੀ ਹੈ ਅਤੇ ਕੋਲ ਪਈਆਂ ਪਲੇਟਾਂ ਫਰਸ਼ ‘ਤੇ ਸੁੱਟ ਰਹੀ ਹੈ। ਇਹ ਵੀਡੀਓ ਦੁਬਈ ਦੇ ਇੱਕ ਰੈਸਟੋਰੈਂਟ ਦਾ ਹੈ। ਅਰਪਿਤਾ ਨੇ ਇਹ ਪਲੇਟਾਂ ਗੁੱਸੇ ਵਿੱਚ ਨਹੀਂ ਤੋੜੀਆਂ, ਬਲਕਿ ਇਹ ਇਕ ਫਨ ਐਕਟੀਵਿਟੀ ਸੀ।

ਅਰਪਿਤਾ ਆਪਣੇ ਦੋਸਤ ਨਾਲ ਗੱਲਬਾਤ ਕਰਦਿਆਂ ਅਤੇ ਪਲੇਟਾਂ ਸੁੱਟਦਿਆਂ ਹੱਸ ਰਹੀ ਹੈ।

ਅਰਪਿਤਾ ਖਾਨ ਸ਼ਰਮਾ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸਾਂਝਾ ਕੀਤਾ ਹੈ। ਜੋ ਕਿ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਰਪਿਤਾ ਖਾਨ ਸ਼ਰਮਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਆਯੂਸ਼ ਸ਼ਰਮਾ ਨਾਲ ਮਨਾਈ ਸੀ। ਇਸ ਮੌਕੇ ਉਸਨੇ ਆਪਣੀ ਅਤੇ ਆਯੁਸ਼ ਦੀ ਫੋਟੋ ਸਾਂਝੀ ਕਰਦਿਆਂ ਆਪਣੇ ਪਤੀ ਲਈ ਬਹੁਤ ਹੀ ਰੋਮਾਂਟਿਕ ਅਤੇ ਖਾਸ ਪੋਸਟ ਸਾਂਝੀ ਕੀਤੀ।

Posted in Misc