ਕਿਸਾਨਾਂ ਨੇ ਕਰਤਾ ਆਰ-ਪਾਰ ਦੇ ਫੈਸਲੇ ਦਾ ਐਲਾਨ, ਦਿੱਲੀ ਤੋਂ ਮੀਟਿੰਗ ਸਿੱਧੀ

ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਦੇ ਕਿਸਾਨ ਦਿੱਲੀ ਵੱਡੀ ਗਿਣਤੀ ਚ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ ਅਤੇ ਅੱਜ ਦੇਸ਼ ਦੇ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਵੱਲੋ ਪ੍ਰੈੱਸ ਕਾਨਫਰੰਸ ਕਰਕੇ ਕਿਸਾਨਾ ਪ੍ਰਤੀ ਆਪਣਾ ਪੱਖ ਰੱਖਿਆਂ ਗਿਆ ਜਿਸ ਉਪਰੰਤ ਕਿਸਾਨ ਆਗੂਆਂ ਵੱਲੋ ਵੀ ਮੀਟਿੰਗ ਸੱਦੀ ਗਈ ਅਤੇ ਫਿਰ ਪ੍ਰੈੱਸ ਕਾਨਫਰੰਸ ਕਰਕੇ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਬੂਟਾ ਸਿੰਘ ਨੇ ਆਖਿਆਂ ਕਿ ਅੱਜ ਦੀ ਕਿਸਾਨ ਆਗੂਆਂ ਦੀ ਮੀਟਿੰਗ ਵਿੱਚ ਕੁਝ ਫੈਸਲੇ ਲਏ ਗਏ ਹਨ ਕਿ 12 ਦਸੰਬਰ ਨੂੰ ਦੇਸ਼ ਭਰ ਵਿੱਚ ਟੋਲ ਪਲਾਜਿਆ ਨੂੰ ਬੰਦ ਕੀਤਾ ਜਾਵੇਗਾ ਜੋ ਕਿ ਪੰਜਾਬ ਵਿੱਚ ਹਾਲੇ ਤੱਕ ਵੀ ਬੰਦ ਪਏ ਹੋਏ ਹਨ

ਉਹਨਾਂ ਆਖਿਆਂ ਕਿ ਇਸ ਦੇ ਨਾਲ ਹੀ 14 ਦਸੰਬਰ ਨੂੰ ਦੇਸ਼ ਭਰ ਦੇ ਕਿਸਾਨ ਦੇਸ਼ ਦੇ ਹੈੱਡ ਕੁਆਟਰਾਂ ਅੱਗੇ ਧਰਨੇ ਦੇਣਗੇ ਅਤੇ ਭਾਜਪਾ ਆਗੂਆਂ ਦਾ ਘਿਰਾਓ ਕਰਨਗੇ ਅਤੇ ਜੋ 10 ਦਸੰਬਰ ਦਾ ਅਲਟੀਮੇਟਮ ਸਰਕਾਰ ਨੂੰ ਮੰਗਾ ਨਾ ਮੰਨਣ ਤੇ ਰੇਲਾ ਰੋਕਣ ਸਬੰਧੀ ਦਿੱਤਾ ਗਿਆ ਸੀ ਉਹ ਹੁਣ ਪੂਰਾ ਹੋ ਚੁੱਕਿਆਂ ਹੈ ਤੇ ਹੁਣ ਜਲਦ ਹੀ ਦੇਸ਼ ਭਰ ਦੇ ਵਿੱਚ ਟਰੇਨਾ ਨੂੰ ਰੋਕਿਆ ਜਾਵੇਗਾ ਜਿਸ ਸਬੰਧੀ ਜਲਦ ਹੀ ਸੰਯੁਕਤ ਕਿਸਾਨ ਮੋਰਚਾ ਦੇ ਵੱਲੋ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ ਉਹਨਾਂ ਆਖਿਆਂ ਕਿ ਜਾਣਬੁੱਝ ਕੇ ਇਹ ਖਬਰਾ ਉਡਾਈਆ ਜਾ ਰਹੀਆਂ ਹਨ ਕਿ ਕਿਸਾਨ ਜਥੇਬੰਦੀਆਂ ਵਿੱਚ ਆਪਣੀ ਤਾਲਮੇਲ ਨਹੀ ਹੈ ਜਦਕਿ ਅਸੀ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਠ ਇਕੱਠੇ ਬਰਕਰਾਰ ਹਾਂ ਜਦਕਿ ਸਰਕਾਰ ਤਰਫੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ,

ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਵੱਖੋ ਵੱਖਰੇ ਆ ਰਹੇ ਹਨ ਸੋ ਉਹਨਾ ਨੂੰ ਇਕਜੁੱਟ ਹੋ ਕੇ ਕਿਸਾਨਾ ਦੇ ਪੱਖ ਚ ਫੈਸਲਾ ਲੈਣਾ ਚਾਹੀਦਾ ਹੈ ਇਸ ਦੌਰਾਨ ਉਹਨਾ ਆਖਿਆਂ ਕਿ ਜੋ ਲੋਕ ਦੇਸ਼ ਦੇ ਵੱਖ ਵੱਖ ਹਿੱਸਿਆ ਵਿੱਚੋਂ ਇਸ ਅੰਦੋਲਨ ਚ ਸ਼ਾਮਿਲ ਹੋਣ ਲਈ ਦਿੱਲੀ ਆ ਰਹੇ ਹਨ ਪਰ ਉਹਨਾਂ ਨੂੰ ਰਸਤੇ ਚ ਪੁਲਿਸ ਵੱਲੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੀਆ ਸ਼ਿਕਾਇਤਾਂ ਲਗਾਤਾਰ ਉਹਨਾ ਕੋਲ ਪੁੱਜ ਰਹੀਆਂ ਹਨ ਸੋ ਉਹ ਸਰਕਾਰ ਤੋ ਮੰਗ ਕਰਦੇ ਹਨ ਕਿ ਸਰਕਾਰ ਪ੍ਰਸ਼ਾਸ਼ਨ ਨੂੰ ਕਿਸਾਨਾ ਨੂੰ ਤੰਗ ਪਰੇਸ਼ਾਨ ਨਾ ਕਰਨ ਦੀਆ ਹਦਾਇਤਾਂ ਜਾਰੀ ਕਰੇ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News