ਕਿਸਾਨਾਂ ਨੇ ਮੰਨੀ ਕੇਂਦਰ ਦੀ ਗੱਲ ਹੁਣੇ ਹੁਣੇ ਮੀਟਿੰਗ ਕਰ ਲਿਆ ਵੱਡਾ ਫੈਸਲਾ

ਕਿਸਾਨਾ ਦਾ ਦਿੱਲੀ ਵਿੱਚ ਸੰਘਰਸ਼ ਲਗਾਤਾਰ ਜਾਰੀ ਹੈ ਇਸ ਦੌਰਾਨ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋ ਮੀਟਿੰਗ ਕਰਨ ਉਪਰੰਤ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਜਦ ਚਾਹੁਣ ਸਾਡੇ ਨਾਲ ਗੱਲਬਾਤ ਕਰ ਸਕਦੇ ਹਨ ਪਰ ਕਿਸਾਨ ਆਪਣੀ ਗੱਲ ਅਤੇ ਮੰਗਾ ਨੂੰ ਚੰਗੀ ਤਰਾ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਚ ਉਹਨਾਂ ਅੱਗੇ ਰੱਖ ਚੁੱਕੇ ਹਨ ਅਤੇ ਅਖੀਰ ਚ ਹੋਈਆ ਮੀਟਿੰਗਾਂ ਵਿੱਚ ਕਿਸਾਨ ਆਗੂਆਂ ਵੱਲੋ ਮੌਨ ਧਾਰਨ ਦਾ ਮਤਲਬ ਇਹੀ ਸੀ ਕਿ ਕਿਸਾਨ ਆਪਣੀਆ ਮੰਗਾ ਤੇ ਬੇਜਿੱਦ ਹਨ ਤੇ ਹੁਣ ਸਰਕਾਰ ਸਾਨੂੰ ਫੈਸਲਾ ਦੇਵੇ ਕਿ

ਉਹ ਖੇਤੀ ਕਾਨੂੰਨਾ ਨੂੰ ਵਾਪਿਸ ਲੈਣ ਲਈ ਰਾਜੀ ਹਨ ਜਾਂ ਨਹੀ ਤੇ ਜੇਕਰ ਸਰਕਾਰ ਸਾਡੇ ਨਾਲ ਹੋਰ ਗੱਲਬਾਤ ਕਰਨਾ ਚਾਹੁੰਦੀ ਹੈ ਤਾ ਅਸੀ ਉਹਨਾਂ ਨਾਲ ਗੱਲਬਾਤ ਲਈ ਤਿਆਰ ਹਾ ਉਹਨਾਂ ਆਖਿਆਂ ਕਿ ਜੇਕਰ ਕਾਨੂੰਨ ਗਲਤ ਹਨ ਤਦ ਹੀ ਸਰਕਾਰ ਇਹਨਾਂ ਚ ਸੋਧ ਕਰਨ ਦੀ ਗੱਲ ਆਖ ਰਹੀ ਹੈ ਸੋ ਸਰਕਾਰ ਨੂੰ ਇਨ੍ਹਾਂ ਕਾਨੂੰਨਾ ਨੂੰ ਕਿਸਾਨਾ ਦੀ ਮੰਗ ਤੇ ਵਾਪਿਸ ਲੈਣਾ ਚਾਹੀਦਾ ਹੈ ਉਹਨਾ ਦੱਸਿਆ ਕਿ ਅੱਜ ਦੀ ਮੀਟਿੰਗ ਚ ਇਹ ਫੈਸਲਾ ਲਿਆ ਗਿਆ ਹੈ ਕਿ ਦੇਸ਼ ਭਰ ਤੋ ਜੋ ਵੀ ਕਿਸਾਨ ਸਮੇਤ ਮਹਿਲਾਵਾ ਇਸ ਅੰਦੋਲਨ ਚ ਆਉਣਾ ਚਾਹੁੰਦੇ ਹਨ

ਉਹ ਖੁੱਲੇ ਦਿਲ ਨਾਲ ਇਸ ਅੰਦੋਲਨ ਚ ਆ ਸਕਦੇ ਹਨ ਉਹਨਾ ਕਿਹਾ ਕਿ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਵੀ ਫੈਸਲੇ ਲਏ ਗਏ ਹਨ ਉਹਨਾਂ ਸ਼ਪੱਸ਼ਟ ਕਰਦਿਆਂ ਹੋਇਆਂ ਆਖਿਆ ਕਿ ਕਿਸਾਨਾ ਦਾ ਮੰਨਣਾ ਹੈ ਕਿ ਇਹ ਕਾਨੂੰਨ ਉਹਨਾਂ ਲਈ ਮੌਤ ਦੇ ਵਾਰੰਟ ਹਨ ਇਸ ਲਈ ਕਿਸਾਨ ਆਪਣੇ ਮੌਤ ਦੇ ਵਰੰਟ ਚ ਸੋਧਾਂ ਨਹੀ ਬਲਕਿ ਉਹਨਾਂ ਨੂੰ ਵਾਪਿਸ ਹੀ ਕਰਵਾਉਣਗੇ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News