ਲਓ ਕਿਸਾਨਾਂ ਨੇ ਲੱਭ ਲਿਆ ਅੰਬਾਨੀਆਂ ਦਾ ਸਭ ਤੋਂ ਵੱਡਾ ਮਾਲ,ਕਰਤਾ ਬੰਦ?

ਖੇਤੀ ਕਾਨੂੰਨਾ ਨੂੰ ਲੈ ਕੇ ਦੇਸ਼ ਭਰ ਦੇ ਕਿਸਾਨ ਦਿੱਲੀ ਵਿੱਚ ਬਾਰਡਰਾ ਤੇ ਡਟੇ ਹੋਏ ਹਨ ਅਤੇ ਪੰਜਾਬ ਵਿੱਚ ਵੀ ਕਿਸਾਨਾ ਵੱਲੋ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅਤੇ ਮਾਲਾ ਨੂੰ ਲਗਾਤਾਰ ਬੰਦ ਕਰਵਾਇਆਂ ਜਾ ਰਿਹਾ ਹੈ ਇਸੇ ਦੌਰਾਨ ਸ਼੍ਰੀ ਫਤਿਹਗੜ ਸਾਹਿਬ ਵਿਖੇ ਕਿਸਾਨਾ ਵੱਲੋ ਅੰਬਾਨੀਆ ਨਾਲ ਸਬੰਧਿਤ ਮਾਲ ਨੂੰ ਬੰਦ ਕਰਵਾਇਆਂ ਗਿਆ ਹੈ ਗੱਲਬਾਤ ਕਰਦਿਆਂ ਹੋਇਆਂ ਕਿਸਾਨਾ ਨੇ ਕਿਹਾ ਕਿ ਸਾਡੇ ਕਿਸਾਨ ਆਗੂਆਂ ਵੱਲੋ ਹੁਕਮ ਹੋਇਆਂ ਹੈ ਕਿ ਦੇਸ਼ ਭਰ ਵਿਚਲੇ ਅੰਬਾਨੀਆ ਨਾਲ ਸਬੰਧਿਤ ਅਦਾਰਿਆ ਨੂੰ ਬੰਦ ਕਰਾਇਆਂ ਜਾਵੇ ਜਿਸ ਤਹਿਤ ਅੱਜ ਅਸੀ ਇਕੱਠੇ ਹੋ ਕੇ ਅੰਬਾਨੀ ਦੇ ਇਕ ਗੋਦਾਮ ਨੂੰ ਬੰਦ ਕਰਵਾਇਆਂ

ਅਤੇ ਹੁਣ ਅੰਬਾਨੀ ਦੇ ਇਸ ਰਿਲਾਇੰਸ ਮਾਲ ਨੂੰ ਬੰਦ ਕਰਵਾਇਆਂ ਗਿਆ ਹੈ ਅਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾ ਵੱਲੋ ਦੁਬਾਰਾ ਮਾਲ ਨੂੰ ਖੋਲਿਆਂ ਗਿਆ ਤਾ ਹੋਏ ਨੁਕਸਾਨ ਦੇ ਜ਼ੁੰਮੇਵਾਰ ਉਹ ਖੁਦ ਹੋਣਗੇ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਜੋ ਕਾਲੇ ਕਾਨੂੰਨ ਕਿਸਾਨਾ ਤੇ ਥੋਪੇ ਗਏ ਹਨ ਉਹ ਤੁਰੰਤ ਵਾਪਿਸ ਲਏ ਜਾਣੇ ਚਾਹੀਦੇ ਹਨ ਪਰ ਦੇਸ਼ ਦੇ ਹੁਕਮਰਾਨ ਕਿਸਾਨਾ ਦੀ ਗੱਲ ਸੁਣਨ ਤੋ ਇਨਕਾਰੀ ਹੋ ਰਹੇ ਹਨ

ਜਦਕਿ ਹੁਕਮਰਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਖਿਡਾਉਣੇ ਬਣਨ ਦੀ ਬਜਾਏ ਦੇਸ਼ ਦੀ 135 ਕਰੋੜ ਜਨਤਾ ਦੀ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਸਾਰਿਆ ਨੂੰ ਅਪੀਲ ਕੀਤੀ ਕਿ ਅੰਬਾਨੀਆ ਅਡਾਨੀਆ ਨਾਲ ਸਬੰਧਿਤ ਵਸਤਾ ਦਾ ਬਾਈਕਾਟ ਕੀਤਾ ਜਾਵੇ ਤਾ ਜੋ ਉਹਨਾਂ ਨੂੰ ਲੋਕਾ ਦੀ ਏਕਤਾ ਦਾ ਸਬੂਤ ਦਿੱਤਾ ਜਾ ਸਕੇ ਉਹਨਾਂ ਆਖਿਆ ਕਿ ਕਿਸਾਨ ਆਗੂਆਂ ਦੇ ਹੁਕਮ ਤੇ 14 ਦਸੰਬਰ ਨੂੰ ਜਿਲੇ ਦੇ ਹੈੱਡ ਕੁਆਟਰਾਂ ਨੂੰ ਵੀ ਘੇਰਿਆਂ ਜਾਵੇਗਾ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News