ਸੁਪਰੀਮ ਕੋਰਟ ਦੇ ਕਿਸਾਨਾਂ ਨੂੰ ਬਾਰਡਰਾਂ ਤੋਂ ਹਟਾਉਂਣ ਦੇ ਫੈਸਲੇ ਤੋਂ ਬਾਅਦ ਦਿੱਲੀ ਸਟੇਜ਼ ਤੋਂ ਗ ਰ ਜੇ ਕਿਸਾਨ

ਕਿਸਾਨਾਂ ਵੱਲੋਂ ਦਿੱਲੀ ਚ ਦਿੱਤਾ ਜਾ ਰਿਹਾ ਧਰਨਾ ਹੁਣ ਨਵੀਆਂ ਪੈਵਾਂ ਵੱਲ ਨੂੰ ਵੱਧਦਾ ਜਾ ਰਿਹਾ ਹੈ ਪਰ ਅੱਜ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋੰ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਧਰਨਿਆ ਨੂੰ ਹਟਾਉਣ ਲਈ ਪ੍ਰਸਤਾਵ ਨੂੰ ਪਾਸ ਕੀਤਾ ਗਿਆ ਸੁਪਰੀਮ ਕੋਰਟ ਦੇ ਇਹਨਾਂ ਆਡਰਾਂ ਤੋਂ ਬਾਅਦ ਕਿਸਾਨਾਂ ਨੇ ਸੰਗਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਅੱਜ ਦਿੱਲੀ ਚ ਸਟੇਜ ਤੋਂ ਵੱਡੇ ਐਲਾਨ ਕਰ ਦਿਤੇ ਹਨ ਜੋ ਤੁਸੀਂ ਇਸ ਪੋਸਟ ਚ ਦਿੱਤੀ ਗਈ ਵੀਡੀਓ ਚ ਦੇਖ ਸਕਦੇ ਹੋ ਉੱਧਰ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਅਸੀਂ ਗੱਲਬਾਤ ਤੋਂ ਨਹੀਂ ਦੌੜ ਰਹੇ ਪਰ

ਸਰਕਾਰ ਨੂੰ ਸਾਡੀਆਂ ਮੰਗਾਂ ‘ਤੇ ਧਿਆਨ ਦੇਣਾ ਹੋਵੇਗਾ ਅਤੇ ਠੋਸ ਪ੍ਰਸਤਾਵ ਨਾਲ ਆਉਣਾ ਹੋਵੇਗਾ। ਸਰਕਾਰ ਕਹਿ ਰਹੀ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਅਸੀਂ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਤੋਂ ਅਜਿਹਾ ਕਰਵਾਵਾਂਗੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਦਿੱਲੀ-ਨੋਇਡਾ ਦਰਮਿਆਨ ਚਿੱਲਾ ਬਾਰਡਰ ਨੂੰ ਪੂਰੀ ਤਰ੍ਹਾਂ ਬੰਦ ਕਰਨਗੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਅੰਦੋਲਨ ਦੌਰਾਨ ਜਾ ਨ ਗਵਾਉਣ ਵਾਲੇ

ਕਿਸਾਨਾਂ ਨੂੰ ਲੋਕ 20 ਦਸੰਬਰ ਨੂੰ ਪਿੰਡਾਂ, ਬਲਾਕ ‘ਚ ਸ਼ਰਧਾਂਜਲੀ ਦੇਣਗੇ। ਲੜਾਈ ਅਜਿਹੇ ਦੌਰ ‘ਚ ਪਹੁੰਚ ਗਈ ਹੈ, ਜਿੱਥੇ ਅਸੀਂ ਜਿੱਤਣ ਲਈ ਵਚਨਬੱਧ ਹਾਂ। ਸੋਮਵਾਰ ਨੂੰ ਦੇਸ਼ ਦੇ 350 ਜ਼ਿਲ੍ਹਿਆਂ ‘ਚ ਸਾਡਾ ਪ੍ਰਦਰਸ਼ਨ ਸਫ਼ਲ ਰਿਹਾ, ਕਿਸਾਨਾਂ ਨੇ 150 ਟੋਲ ਪਲਾਜ਼ਾ ਨੂੰ ‘ਮੁਕਤ’ ਕਰਵਾਇਆ। ਹੁਣ ਤੱਕ ਵਿਰੋਧ ਪ੍ਰਦਰਸ਼ਨ ਦੌਰਾਨ ਕਰੀਬ 20 ਕਿਸਾਨ ‘ਸ਼ ਹੀ ਦ’ ਹੋ ਗਏ। ਪ੍ਰਦਰਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਹਰ ਦਿਨ ਔਸਤਨ ਇਕ ਕਿਸਾਨ ਦੀ ਮੌ ਤ ਹੋਈ।