ਕਿਸਾਨਾਂ ਦੇ ਵੱਡੇ ਐਲਾਨ ਤੋਂ ਬਾਅਦ ਝੁੱਕੀ ਕੇਂਦਰ ਸਰਕਾਰ, ਭੇਜਿਆ ਸੁਨੇਹਾ

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਇਸੇ ਦੌਰਾਨ ਕੇਦਰ ਸਰਕਾਰ ਕਿਸਾਨਾ ਅੱਗੇ ਝੁਕਦੀ ਦਿਖਾਈ ਦੇ ਰਹੀ ਹੈ ਦੱਸ ਦਈਏ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਤੇ ਦੂਸਰੇ ਪਾਸੇ ਸਰਕਾਰ ਦੇ ਵੱਲੋ ਕਿਸਾਨਾ ਨੂੰ ਗੱਲਬਾਤ ਦਾ ਸੱਦਾ ਭੇਜ ਦਿੱਤਾ ਗਿਆ ਹੈ ਜਿਸ ਲਈ ਸਰਕਾਰ ਵੱਲੋ 8 ਪੰਨਿਆਂ ਦੇ ਸੱਦਾ ਪੱਤਰ ਚ 39 ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਪੱਤਰ ਭੇਜਿਆ ਗਿਆ ਹੈ ਹਾਲਾਕਿ ਇਸ ਸੱਦਾ ਪੱਤਰ ਚ ਮੀਟਿੰਗ ਲਈ ਕੋਈ ਵੀ ਤਰੀਕ ਨਹੀ ਲਿਖੀ ਗਈ ਹੈ ਬਲਕਿ ਇਹ ਲਿਖਿਆ ਗਿਆ ਹੈ ਕਿ ਕਿਸਾਨ ਤੈਅ ਕਰਨ ਕਿ

ਅਗਲੀ ਮੀਟਿੰਗ ਕਦੋ ਕਰਨੀ ਹੈ ਦੱਸ ਦਈਏ ਕਿ ਇਸ ਤੋ ਪਹਿਲਾ ਪੰਜ ਦੌਰ ਦੀਆ ਮੀਟਿੰਗਾਂ ਹੋ ਚੁੱਕੀਆ ਹਨ ਜੋ ਕਿ ਬੇਸਿੱਟਾ ਰਹੀਆ ਹਨ ਜਿਸ ਤੋ ਬਾਅਦ ਕਿਸਾਨਾ ਨੇ ਸਰਕਾਰ ਵੱਲੋ 6ਵੇ ਦੌਰ ਦੀ ਮੀਟਿੰਗ ਨੂੰ ਅਸਵੀਕਾਰ ਕਰਦਿਆਂ ਹੋਇਆਂ ਗੱਲਬਾਤ ਕਰਨ ਨੂੰ ਨਾਮੰਨਜੂਰ ਕਰ ਦਿੱਤਾ ਸੀ ਅਤੇ ਹੁਣ ਕਿਸਾਨ ਆਗੂਆਂ ਵੱਲੋ ਸੰਕੇਤ ਦਿੱਤੇ ਜਾ ਰਹੇ ਸਨ ਕਿ ਸਰਕਾਰ ਵੱਲੋ ਉਹਨਾਂ ਨੂੰ ਸੱਦਾ ਪੱਤਰ ਆਵੇਗਾ ਜੋ ਕਿ ਅੱਜ

ਕਿਸਾਨ ਆਗੂਆਂ ਨੂੰ ਕੇਂਦਰ ਖੇਤੀ ਅਤੇ ਕਿਸਾਨ ਕਲਿਆਣ ਮੰਤਰਾਲੇ ਦੇ ਸਕੱਤਰ ਵਿਵੇਕ ਅਗਰਵਾਲ ਦੇ ਦੁਆਰਾਂ ਸਰਕਾਰ ਤਰਫੋ ਕਿਸਾਨਾ ਨੂੰ ਭੇਜ ਦਿੱਤਾ ਗਿਆ ਹੈ ਦਰਅਸਲ ਖੇਤੀ-ਬਾੜੀ ਮੰਤਰੀ ਨਰਿੰਦਰ ਤੋਮਰ ਵੱਲੋ ਕਿਸਾਨੀ ਮਸਲੇ ਦੇ ਹੱਲ ਲਈ ਇਕ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਵਿਵੇਕ ਅਗਰਵਾਲ ਵੀ ਸ਼ਾਮਿਲ ਹਨ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News