ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਅੱਗੇ ਝੁਕੀ ਕੇਂਦਰ ਸਰਕਾਰ

ਇਸ ਵੇਲੇ ਦੀ ਵੱਡੀ ਖਬਰ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਕੇਦਰ ਸਰਕਾਰ ਵੱਲੋ ਇਕ ਵਾਰ ਫਿਰ ਕਿਸਾਨਾ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ ਪਰ ਮੀਟਿੰਗ ਦੀ ਤਰੀਕ ਅਤੇ ਸਮੇ ਦਾ ਫੈਸਲਾ ਕੇਦਰ ਵੱਲੋ ਕਿਸਾਨਾ ਤੇ ਛੱਡ ਦਿੱਤਾ ਗਿਆ ਹੈ ਕੇਦਰ ਦਾ ਕਹਿਣਾ ਹੈ ਕਿ ਇਸ ਵਾਰ ਦੀ ਮੀਟਿੰਗ ਦਾ ਸਮਾ ਤੇ ਤਰੀਕ ਕਿਸਾਨ ਜਥੇਬੰਦੀਆਂ ਖੁਦ ਤੈਅ ਕਰਨਗੀਆਂ ਦੱਸ ਦਈਏ ਕਿ ਇਸ ਤੋ ਪਹਿਲਾ ਵੀ ਕਿਸਾਨਾ ਦੀਆ ਕਈਆ ਮੀਟਿੰਗਾਂ ਕੇਂਦਰੀ ਮੰਤਰੀਆਂ ਨਾਲ ਹੋ ਚੁੱਕੀਆ ਹਨ ਜੋ ਕਿ ਸਾਰੀਆਂ ਹੀ ਬੇਸਿੱਟਾ ਰਹੀਆਂ ਅਤੇ ਪਿਛਲੀ ਮੀਟਿੰਗ ਚ ਕਿਸਾਨ ਇਕੋ ਮੰਗ ਤੇ ਅੜੇ ਸਨ ਕਿ

ਸਰਕਾਰ ਸ਼ਪੱਸ਼ਟ ਕਰੇ ਕਿ ਖੇਤੀ ਕਾਨੂੰਨ ਰੱਦ ਕਰਨੇ ਹਨ ਜਾਂ ਫਿਰ ਨਹੀ ਕਰਨੇ ਹਨ ਪਰ ਦੂਜੇ ਪਾਸੇ ਹੁਣ ਫਿਰ ਕੇਦਰ ਸਰਕਾਰ ਕਿਸਾਨਾ ਅੱਗੇ ਝੁਕਦੀ ਨਜਰ ਆ ਰਹੀ ਹੈ ਤੇ ਉਹਨਾਂ ਵੱਲੋ ਫਿਰ ਤੋ ਕਿਸਾਨਾ ਨੂੰ ਗੱਲਬਾਤ ਕਰਨ ਲਈ ਸੱਦਾ ਭੇਜਿਆ ਗਿਆ ਹੈ ਜੋ ਕਿ ਇਸ ਕੜਾਕੇ ਦੀ ਠੰਡ ਚ ਵੀ ਦਿੱਲੀ ਦੇ ਵੱਖ ਵੱਖ ਬਾਰਡਰਾ ਤੇ ਪੱਕੇ ਮੋਰਚੇ ਲਗਾ ਕੇ ਬੈਠੇ ਹੋਏ ਹਨ ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਗੱਲਬਾਤ ਕਰਦਿਆਂ ਹੋਇਆ ਆਖਿਆਂ ਕਿ ਸਰਕਾਰ ਵੱਲੋ ਫਿਰ ਤੋ ਉਹੀ ਗੱਲਾ ਇਸ ਸੱਦਾ ਪੱਤਰ ਚ ਲਿਖ ਕੇ ਭੇਜੀਆਂ ਗਈਆਂ ਹਨ

ਜੋ ਕਿ ਪਹਿਲਾ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾਂ ਵਿਚਾਰੀਆਂ ਜਾ ਚੁੱਕੀਆ ਹਨ ਉਹਨਾ ਆਖਿਆਂ ਕਿ ਜੇ ਇਸ ਮਸਲੇ ਦਾ ਹੱਲ ਕੱਢਣਾ ਹੈ ਤਾ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਅੱਗੇ ਆਉਣ ਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਉਹਨਾਂ ਆਖਿਆਂ ਕਿ ਇਹ ਕਿਸਾਨ ਅੰਦੋਲਨ ਉਦੋਂ ਤੱਕ ਜਾਰੀ ਰੱਖਿਆਂ ਜਾਵੇਗਾ ਜਦੋ ਤੱਕ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀ ਕਰ ਦਿੱਤੇ ਜਾਦੇ ਹਨ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News