ਕੈਨੇਡਾ ਵਾਲਿਆਂ ਦੇ ਇਸ ਕੰਮ ਤੋਂ ਖੁਸ਼ ਹੋਏ ਕਿਸਾਨ

ਜਿੱਥੇ ਦਿੱਲੀ ਵਿੱਚ ਮੋਦੀ ਸਰਕਾਰ ਦੇ ਖਿਲਾਫ ਅੰਦੋਲਨ ਕਰ ਰਹੇ ਹਨ ਉੱਥੇ ਹੀ ਕੈਨੇਡਾ ਵਾਲਿਆ ਨੇ ਅਜਿਹਾ ਕੰਮ ਕੀਤਾ ਜਿਸ ਤੋਂ ਕਿਸਾਨ ਖੁਸ਼ ਹੋਏ ਹਨ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਕੈਨੇਡਾ ਦੇ ਐਡਮਿੰਟਨ ਦੀਆ ਹਨ ਜਿੱਥੇ ਦਿੱਲੀ ਦੇ ਬਾਰਡਰ ਤੇ ਸੰਘਰਸ਼ ਕੇ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਕਮੇਟੀ ਅਤੇ ਸੰਗਤ ਵੱਲੋਂ ਅਖੰਡਪਾਠ ਰਖਾਏ ਗਏ ਹਨ

ਕਮੇਟੀ ਦੇ ਆਗੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ. ਮੇਹਰ ਸਿੰਘ ਗਿੱਲ ਕਮੇਟੀ ਪ੍ਰਧਾਨ ਅਤੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ ਕਿਸਾਨ ਸਰਕਾਰ ਨੇ ਜੋ ਕਿਸਾਨਾਂ ਲਈ ਮਾਰੂ ਨੀਤੀ ਬਣਾਈ ਹੈ ਉਹ ਸਿਰਫ ਕਾਰਪੋਰੇਟ ਘਰਾਣਿਆਂ ਲਈ ਹੀ ਫਾਇਦੇਮੰਦ ਹੈ ਕਿਸਾਨਾਂ ਲਈ ਇਹ ਮਾਰੂ ਹੀ ਹੈ ਅਸੀਂ ਕਿਸਾਨਾਂ ਦੇ ਹੱਕ ਵਿੱਚ ਇੱਥੇ ਰੈਲੀਆਂ ਵੀ ਕਰ ਰਹੇ ਹਾਂ ਅਤੇ ਹੁਣ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਤੇ ਜਿੱਤ ਲਈ ਅਖੰਡ ਪਾਠ ਰਖਵਾ ਰਹੇ ਹਾਂ ਭੋਗ ਸਮੇਂ ਕਿਸਾਨਾਂ ਲਈ ਅਤੇ ਜੋ ਕਿਸਾਨ ਸ਼ਹੀਦ ਹੋਏ ਹਨ ਉਹਨਾਂ ਲਈ ਵੀ ਅਰਦਾਸ ਕੀਤੀ ਜਾਵੇਗੀ ਅਤੇ ਸਮਾਗਮ ਵੀ ਕੀਤਾ ਜਾਵੇਗਾ

ਜਿਸ ਵਿੱਚ ਸੂਝਵਾਨ ਲੋਕਾਂ ਨੂੰ ਬੁਲਾਇਆ ਜਾਵੇਗਾ ਅਤੇ ਲੋਕਾਂ ਨੂੰ ਕਿਸਾਨ ਅੰਦੋਲਨ ਬਾਰੇ ਜਾਣੂ ਕਰਵਾਇਆ ਜਾਵੇਗਾ ਅਸੀਂ ਤਨ, ਮਨ ਅਤੇ ਧੰਨ ਤੋਂ ਕਿਸਾਨਾਂ ਦੇ ਨਾਲ ਹਾਂ ਅਸੀਂ ਪੈਸੇ ਵੀ ਕਿਸਾਨਾਂ ਲਈ ਇਕੱਠੇ ਕੀਤੇ ਹਨ ਅਤੇ ਹੋਰ ਜੋ ਵੀ ਜਰੂਰਤ ਹੋਵੇਗੀ ਉਹ ਪੂਰੀ ਕਰਾਂਗੇ ਸੋ ਇਹ ਕਿਸਾਨ ਅੰਦੋਲਨ ਲਈ ਬਹੁਤ ਖੁਸ਼ੀ ਦੀ ਗੱਲ ਹੈ ਹੋਰ ਜਾਣਕਾਰੀ ਲਈ ਵਿੱਚ ਦਿੱਤੀ ਗਈ ਵੀਡੀਉ ਦੇਖੋ ਅਸੀਂ ਤੁਹਾਡੇ ਲਈ ਹਮੇਸ਼ਾ ਪੰਜਾਬ ਦੇ ਕੋਨੇ ਕੋਨੇ ਦੀ ਖਬਰ ਲੈ ਕੇ ਆਉਂਦੇ ਹਾਂ ਅਤੇ ਸੋਸਲ ਮੀਡਿਆ ਉੱਤੇ ਵਾਇਰਲ ਹੋ ਰਹੀਆਂ ਖਬਰਾਂ ਦਾ ਹਮੇਸ਼ਾ ਸੱਚ ਸਾਹਮਣੇ ਲੈ ਕੇ ਆਉਂਦੇ ਹਾਂ

Posted in News