ਸਿੰਘੂ ਬਾਰਡਰ ਤੇ ਖੜ੍ਹੀ ਫੌਜ ਦਾ ਵੱਡਾ ਬਿਆਨ

ਦਿੱਲੀ ਵਿੱਚ ਕਿਸਾਨਾ ਦਾ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਇਸੇ ਦੌਰਾਨ ਕਿਸਾਨੀ ਅੰਦੋਲਨ ਨਾਲ ਮੁੱਢ ਤੋ ਜੁੜੇ ਹੋਏ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਉਹ ਰਾਤ ਸਮੇ ਸਿੰਘੂ ਬਾਰਡਰ ਤੇ ਚੱਕਰ ਲਗਾ ਰਹੇ ਸਨ ਤੇ ਉਹਨਾਂ ਦੇਖਿਆਂ ਕਿ ਕਿਸਾਨ ਤਾ ਆਪਣੇ ਹੱਕਾ ਲਈ ਇੰਨੀ ਠੰਡ ਦੇ ਮੌਸਮ ਚ ਸੜਕਾ ਤੇ ਬੈਠੇ ਹੀ ਹਨ ਪਰ ਸਕਿਊਰਟੀ ਫੋਰਸਜ ਨੂੰ ਵੀ ਠੰਡ ਦੇ ਮੌਸਮ ਵਿੱਚ ਬਾਹਰ ਬੈਠਣਾ ਪੈ ਰਿਹਾ ਹੈ ਅਤੇ ਜੋ ਬੈਰੀਗੇਟਿੰਗ ਅਤੇ ਤਾਰਾ ਦਿੱਲੀ ਪੁਲਿਸ ਵੱਲੋ

ਲਗਾਈਆਂ ਗਈਆ ਹਨ ਉਹਨਾਂ ਨਾਲ ਨਿਹੰਗ ਸਿੰਘਾਂ ਨੇ ਆਪਣੇ ਘੋੜੇ ਬੰਨ੍ਹੇ ਹੋਏ ਹਨ ਅਤੇ ਸਿੰਘਾਂ ਵੱਲੋ ਇਕ ਤੰਬੂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆਂ ਹੈ ਇਸੇ ਦੌਰਾਨ ਦੀਪ ਸਿੱਧੂ ਵੱਲੋ ਇਕ ਫੋਜੀ ਨਾਲ ਗੱਲਬਾਤ ਕੀਤੀ ਜਾਦੀ ਹੈ ਜਿਸ ਦੌਰਾਨ ਫੋਜੀ ਦੱਸਦਾ ਹੈ ਕਿ ਉਹ ਗਵਾਲੀਅਰ ਦਾ ਰਹਿਣ ਵਾਲਾ ਹੈ ਅਤੇ ਖੁਦ ਇਕ ਕਿਸਾਨ ਪਰਿਵਾਰ ਵਿੱਚੋਂ ਹੈ ਅਤੇ ਇਸ ਸਮੇ ਜੋ ਕਿਸਾਨ ਆਪਣਾ ਹੱਕ

ਮੰਗ ਰਹੇ ਹਨ ਉਹ ਇਕਦਮ ਸਹੀ ਹਨ ਕਿਉਂਕਿ ਇਨ੍ਹਾਂ ਕਾਨੂੰਨਾ ਨਾਲ ਉਹਨਾਂ ਨੂੰ ਆਪਣੀ ਜਮੀਨ ਖੁੱਸਣ ਦਾ ਡਰ ਹੈ ਅਤੇ ਸਰਕਾਰ ਜੋ ਆਪ ਕੋਠੀਆਂ ਵਿੱਚ ਬੈਠੀ ਹੈ ਉਹਨਾਂ ਨੂੰ ਆਪ ਕਿਸਾਨਾ ਦੇ ਕੋਲ ਆਉਂਣਾ ਚਾਹੀਦਾ ਹੈ ਅਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਹਨ ਪਰ ਸਰਕਾਰ ਆਪਣੀ ਜਿੱਦ ਪੁਗਾ ਰਹੀ ਹੈ ਅਤੇ ਉਸ ਨੂੰ ਕਿਸਾਨਾ ਤੇ ਤਰਸ ਨਹੀ ਆ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News