ਹੁਣੇ ਹੁਣੇ ਕਿਸਾਨਾਂ ਦੇ ਪ੍ਰਧਾਨ ਦਾ ਆਇਆ ਵੱਡਾ ਬਿਆਨ

ਦਿੱਲੀ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਇਸੇ ਦੌਰਾਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਿਸਾਨੀ ਅੰਦੋਲਨ ਪੰਜਾਬ ਤੋ ਚੱਲ ਕੇ ਦਿੱਲੀ ਆ ਚੁੱਕਾ ਹੈ ਅਤੇ ਮੋਦੀ ਸਰਕਾਰ ਨਾ ਤਾ ਪਹਿਲਾ ਸੁਹਿਰਦ ਸੀ ਤੇ ਨਾ ਹੀ ਹੁਣ ਕਿਸਾਨਾ ਪ੍ਰਤੀ ਸੁਹਿਰਦ ਹੈ ਉਹਨਾਂ ਆਖਿਆਂ ਕਿ ਹੁਣ ਤੱਕ ਦੀਆ ਹੋਈਆ ਮੀਟਿੰਗਾਂ ਵਿੱਚ ਕਿਸਾਨ ਆਗੂ ਜੋ ਆਪਣਾ ਪੱਖ ਉਹਨਾਂ ਅੱਗੇ ਰੱਖਦੇ ਰਹੇ ਉਹਨਾਂ ਵੱਲੋ ਕਿਸਾਨਾ ਦੇ ਪੱਖ ਨੂੰ ਤੋੜ ਮਰੋੜ ਕੇ ਲੋਕਾ ਅੱਗੇ ਰੱਖਿਆਂ ਜਾਦਾ ਰਿਹਾ ਹੈ ਉਹਨਾਂ ਕਿਹਾ ਕਿ ਕਿਸਾਨ ਆਗੂਆਂ ਨੇ ਹਰ ਮੀਟਿੰਗ ਵਿੱਚ ਇਹ ਸਿੱਧ ਕੀਤਾ ਹੈ ਕਿ

ਖੇਤੀ ਕਾਨੂੰਨ ਗਲਤ ਹਨ ਤੇ ਇਹਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ ਪਰ ਸਰਕਾਰ ਵੱਲੋ ਪ੍ਰਚਾਰਿਆਂ ਗਿਆ ਕਿ ਕਿਸਾਨ ਚਾਹੁੰਦੇ ਹਨ ਕਿ ਖੇਤੀ ਕਾਨੂੰਨ ਵਿੱਚ ਸੋਧਾ ਕੀਤੀਆਂ ਜਾਣ ਜਦਕਿ ਸੋਧਾ ਨਾਲ ਕਿਸਾਨਾ ਦਾ ਮਸਲਾ ਹੱਲ ਨਹੀ ਹੁੰਦਾ ਹੈ ਕਿਉਂਕਿ ਬਾਅਦ ਵਿੱਚ ਸਰਕਾਰ ਜਦ ਚਾਹੇ ਫਿਰ ਆਪਣੀ ਮਰਜੀ ਨਾਲ ਇਹਨਾਂ ਕਾਨੂੰਨਾ ਵਿੱਚ ਸੋਧਾ ਕਰ ਸਕਦੀ ਹੈ ਤੇ ਸਭ ਤੋ ਵੱਡੀ ਗੱਲ ਕਿ ਖੇਤੀ ਕਾਨੂੰਨ ਕੇਦਰ ਸਰਕਾਰ ਦਾ ਅਧਿਕਾਰਤ ਵਿਸ਼ਾ ਹੀ ਨਹੀ ਹੈ ਇਹ ਕੇਵਲ ਰਾਜ ਸਰਕਾਰਾ ਕੋਲ ਅਧਿਕਾਰ ਹੈ ਕਿ ਉਹ ਖੇਤੀ ਉੱਪਰ ਕਾਨੂੰਨ ਬਣਾਵੇ ਜਿਸ ਦੇ ਚੱਲਦਿਆਂ ਸਾਡੇ ਦੁਆਰਾਂ ਮੁੱਢ ਤੋ ਹੀ ਕੇਦਰ ਸਰਕਾਰ ਵੱਲੋ ਖੇਤੀ ਵਿਸ਼ੇ ਉੱਪਰ

ਕਾਨੂੰਨ ਬਣਾਉਣ ਨੂੰ ਰੱਦ ਕੀਤਾ ਜਾਦਾ ਰਿਹਾ ਹੈ ਉਹਨਾਂ ਆਖਿਆਂ ਕਿ ਹੁਣ ਸਰਕਾਰ ਵੱਲੋ ਨਵਾ ਪੈਂਤੜਾ ਖੇਡਿਆਂ ਗਿਆ ਕਿ ਅਸੀ ਕਿਸਾਨਾ ਨੂੰ ਚਿੱਠੀ ਭੇਜ ਦਿੱਤੀ ਹੈ ਉਹ ਜਦ ਚਾਹੁਣ ਸਾਡੇ ਨਾਲ ਗੱਲਬਾਤ ਕਰ ਸਕਦੇ ਹਨ ਤੇ ਗੋਦੀ ਮੀਡੀਆ ਵੱਲੋ ਵੀ ਇਹੀ ਪ੍ਰਚਾਰਿਆਂ ਜਾ ਰਿਹਾ ਸੀ ਕਿ ਕੇਦਰ ਸਰਕਾਰ ਵੱਲੋ ਚਿੱਠੀ ਭੇਜਣ ਦੇ ਬਾਵਜੂਦ ਕਿਸਾਨ ਗੱਲਬਾਤ ਨਹੀ ਕਰਨਾ ਚਾਹੁੰਦੇ ਹਨ ਪਰ ਹੁਣ ਕਿਸਾਨ ਆਗੂਆਂ ਦੁਆਰਾਂ ਆਪਣਾ ਚਾਰ ਸੂਤਰੀ ਏਜੰਡਾ ਤਿਆਰ ਕਰਕੇ ਅਤੇ ਗੱਲਬਾਤ ਲਈ ਸਮਾ ਅਤੇ ਦਿਨ ਨਿਸ਼ਚਿਤ ਕਰਕੇ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News