Breaking News
Home / News / ਕੈਲਗਰੀ ਪੁਲਿਸ ਵਲੋਂ 6 ਪੰਜਾਬੀ ਨੌਜਵਾਨਾਂ ਸਮੇਤ 9 ਗਿ੍ਫ਼ਤਾਰ

ਕੈਲਗਰੀ ਪੁਲਿਸ ਵਲੋਂ 6 ਪੰਜਾਬੀ ਨੌਜਵਾਨਾਂ ਸਮੇਤ 9 ਗਿ੍ਫ਼ਤਾਰ

ਕੈਲਗਰੀ,9 ਦਸੰਬਰ – ਕੈਲਗਰੀ ਪੁਲਿਸ ਵਲੋਂ ਪਿਛਲੇ 18 ਮਹੀਨਿਆਂ ਤੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ 6 ਪੰਜਾਬੀ ਨੌਜਵਾਨਾਂ ਸਮੇਤ 9 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਿਨਾਂ ਕੋਲੋਂ ਨਕਦੀ, ਹ ਥਿ ਆ ਰ ਅਤੇ ਨ ਸ਼ੀ ਲੇ ਪਦਾਰਥ ਬਰਾਮਦ ਹੋਏ ਹਨ | ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ‘ਤੇ ਕੁੱਲ 73 ਦੋਸ਼ ਅਤੇ 20 ਦੋਸ਼ ਹਿੰ ਸਾ ਦੇ ਲਗਾਏ ਗਏ ਹਨ | ਪੁਲਿਸ ਨੇ ਆਪਣੀ ਸਾਰੀ ਕੀਤੀ ਪੜਤਾਲ ਤੋਂ ਬਾਅਦ ਅਮਨਦੀਪ ਸੱਗੂ (31), ਰਵਨੀਤ ਗਿੱਲ (25), ਪ੍ਰਭਜੋਤ ਭੱਟੀ (22), ਜਰਮਨਜੀਤ ਦੇਤਵਾਸ (23), ਜਸਕਰਨ ਸਿੱਧੂ (22), ਜਸਮਨ ਧਾਲੀਵਾਲ (6 ਪੰਜਾਬੀ) ਸਮੇਤ ਸਟੀਵਨ ਵਹਾਈਟ (27), ਸਫਵਾਨ ਰਿਆਜ਼ (22) ਅਤੇ ਇਰਖਮ ਫਾਰੂਕ (23) ਸਾਲ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਾਰੀ ਪੜਤਾਲ ‘ਚ ਸਸਕੈਟੂਨ ਪੁਲਿਸ ਅਤੇ ਸਸਕੈਚਵਨ ਆਰ. ਸੀ. ਐਮ. ਪੀ. ਪੁਲਿਸ ਵੀ ਸ਼ਾਮਿਲ ਹੈ | ਦੋਸ਼ੀਆਂ ਕੋਲੋਂ 3 ਲੱਖ ਡਾਲਰ ਤੋਂ ਵੱਧ ਨਗਦੀ, 55 ਹਜ਼ਾਰ ਤੋਂ ਵੱਧ ਦੀਆਂ ਨ ਸ਼ੀ ਲੀ ਆਂ ਦਵਾਈਆਂ, ਜਿਸ ‘ਚ ਕੋਕੀਨ, ਮੈਥਾਮਫੇਟਾਮਾਈਨ, ਫੈਂਟਾਨਾਈਲ ਗੋਲੀਆਂ ਅਤੇ ਪੈਚ, ਕਰੈਕ ਕੋ ਕੀ ਨ, ਮਾਰਿਜੁਆਨਾ, ਫੇਨਾਸੇਟਿਨ, ਬੈਂਜੋਡਾਇਆਜ਼ੇਪੀਨ ਅਤੇ ਹੋਰ ਗੋ ਲੀ ਆਂ ਸ਼ਾਮਿਲ ਹਨ | ਪੁਲਿਸ ਦਾ ਕਹਿਣਾ ਹੈ ਕਿ ਇਹ ਕੈਲਗਰੀ ਵਾਸੀਆਂ ਦੀ ਸੁਰੱਖਿਆ ਲਈ ਇਕ ਵੱਡਾ ਕਦਮ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ 17 ਦਸੰਬਰ 2021, 7 ਜਨਵਰੀ 2022, 17 ਜਨਵਰੀ 2022, 28 ਫਰਵਰੀ 2022,3 ਅਕਤੂਬਰ 2022 ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ | ਇਹ ਗੈਂਗ ਪਿਛਲੇ ਸਮੇਂ ਤੋਂ ਅਲਬਰਟਾ, ਸਸਕੈਚਵਨ ਅਤੇ ਬੀ.ਸੀ. ‘ਚ ਨ ਸ਼ਿ ਆਂ ਦਾ ਧੰਦਾ ਚਲਾ ਰਿਹਾ ਸੀ |

ਕੈਲਗਰੀ,ਅਲਬਰਟਾ: ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਦੀ ਪੁਲਿਸ ਵੱਲੋ ਸੈਸਕਾਟੂਨ ਇੰਟੈਗਰੇਟਿਡ ਕ੍ਰਾਇਮ ਰਿਡਕਸ਼ਨ ਟੀਮ (Saskatoon Integrated Crime Reduction Team ) ਨਾਲ ਮਿਲਕੇ 18 ਮਹੀਨੇ ਚੱਲੀ ਜਾਂਚ ਤੋ ਬਾਅਦ 9 ਜਣੇ ਗ੍ਰਿਫਤਾਰ ਕੀਤੇ ਹਨ ਅਤੇ ਕੁਲ 73 ਚਾਰਜ਼ ਲਗਾਏ ਗਏ ਹਨ। ਗ੍ਰਿਫਤਾਰ ਕੀਤੇ ਸ਼ਕੀ ਦੋਸ਼ੀਆ ਚੋਂ 6 ਪੰਜਾਬੀ ਵੀ ਹਨ। ਇੰਨਾ ਉਤੇ ਅੰਤਰਰਾਜ਼ੀ ਡ ਰੱ ਗ ਟ੍ਰੈਫਿਕਿੰਗ,ਗੈਰ-ਕਾਨੂੰਨੀ ਹ ਥਿ ਆ ਰ ਅਤੇ ਹਿੰ ਸਾ ਕਰਨ ਦੇ ਦੋਸ਼ ਲੱਗੇ ਹਨ। ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਚ 31 ਸਾਲਾਂ ਅਮਨਦੀਪ ਸੱਗੂ, 25 ਸਾਲਾਂ ਰਵਨੀਤ ਗਿੱਲ, 22 ਸਾਲਾਂ ਪ੍ਰਭਜੋਤ ਭੱਟੀ, 23 ਸਾਲਾਂ ਜਰਮਨਜੀਤ ਦੇਤਵਾਸ, 22 ਸਾਲਾਂ ਜਸਕਰਨ ਸਿੱਧੂ, 19 ਸਾਲਾਂ ਜਸਮਨ ਧਾਲੀਵਾਲ,27 ਸਾਲਾਂ ਸਟੀਵਨ ਵਾਈਟ,23 ਸਾਲਾਂ ਇਰਖਮ ਫਾਰੂਖ ਅਤੇ 22 ਸਾਲਾਂ ਸਫਵਮ ਇਆਜ ਦੇ ਨਾਮ ਹਨ। ਇਨ੍ਹਾਂ ਕਥਿਤ ਦੋਸ਼ੀਆ ਕੋਲ਼ੋਂ ਭਾਰੀ ਮਾਤਰਾ ਵਿੱਚ ਡ ਰੱ ਗ, ਹ ਥਿ ਆ ਰ ਅਤੇ ਨਕਦੀ ਵੀ ਬਰਾਮਦ ਹੋਈ ਹੈ।

ਬ੍ਰੈਂਟਫੋਰਡ ਪੁਲਿਸ ਅਤੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ ਚਲਾਏ ਸਾਂਝੇ ਅਭਿਆਨ ਚ 112 ਕਿਲੋ ਕੋ ਕੀ ਨ ਬਰਾਮਦ,ਬਰੈਂਪਟਨ ਤੋਂ ਦੋ ਜਣੇ ਗ੍ਰਿਫਤਾਰ

ਵਿੰਡਸਰ,ਉਨਟਾਰੀਓ: ਪਿਛਲੇ ਕੁੱਝ ਮਹੀਨੀਆਂ ਤੋਂ ਕੈਨੇਡੀਅਨ ਬਾਰਡਰ ਏਜੰਸੀ (CBSA) ਅਤੇ ਬ੍ਰੈਂਟਫੋਰਡ ਪੁਲਿਸ ਵੱਲੋ ਚਲਾਏ ਸਾਂਝੇ ਅਭਿਆਨ ਚ ਵੱਡੀ ਪੱਧਰ ਤੇ ਨਸ਼ੇ ਵੇਚਣ ਵਾਲਿਆ ਦੀ ਪੈੜ ਨੱਪਣ ਦੇ ਯਤਨ ਜਾਰੀ ਸਨ। ਬ੍ਰੈਂਟਫੋਰਡ ਪੁਲਿਸ ਵੱਲੋ ਕੈਨੇਡੀਅਨ ਬਾਰਡਰ ਅਧਿਕਾਰੀਆਂ ਦੀ ਮੱਦਦ ਨਾਲ ਕੁੱਝ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ ਜੋ ਲਗਾਤਾਰ ਬ੍ਰੈਂਟਫੋਰਡ ਤੇ ਆਲੇ ਦੁਆਲੇ ਦੇ ਖੇਤਰ ਚ ਨ ਸ਼ਾ ਵੇਚ ਰਹੇ ਸਨ।

ਕੈਨੇਡਾ ਦੇ ਸਾਰਿਆ ਤੋਂ ਵੱਧ ਬਿਜੀ ਵਿੰਡਸਰ ਬਾਰਡਰ ਉਤੇ ਲੰਘੀ 4 ਦਸੰਬਰ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ ਟਰੱਕ ਟਰੈਲਰ ਜੋ ਅਮਰੀਕਾ ਤੋਂ ਕੈਨੇਡਾ ਦਾਖਲ ਹੋਇਆ ਸੀ ਵਿੱਚੋਂ 112 ਕਿਲੋ ਦੀ ਸ਼ ਕੀ ਕੋ ਕੀ ਨ ਬਰਾਮਦ ਕੀਤੀ ਗਈ ਹੈ। ਇਹ ਟਰੱਕ ਟਰੈਲਰ ਮਿਲਟਨ ਦੀ ਇੱਕ ਕੰਪਨੀ ਨਾਲ ਸਬੰਧਤ ਹੈ। ਇਸ ਸਬੰਧ ਵਿੱਚ ਬਰੈਂਪਟਨ ਵਾਸੀ ਜੁਗਰਾਜ ਪ੍ਰੀਤ ਸਿੰਘ (22) ਅਤੇ ਅਮਰਿੰਦਰ ਸਿੰਘ(22) ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਇਸ ਫੜੀ ਗਈ ਕੋ ਕੀ ਨ ਦੀ ਕੀਮਤ 12 ਮਿਲੀਅਨ ਦੱਸੀ ਜਾ ਰਹੀ ਹੈ। ਬ੍ਰੈਂਟਫੋਰਡ ਪੁਲਿਸ ਮੁਤਾਬਕ ਇਸ ਬਰਾਮਦਗੀ ਦੇ ਸਬੰਧ ਵਿੱਚ ਹੋਰਨਾ ਵਿਅਕਤੀਆਂ ਦੀਆ ਗ੍ਰਿਫਤਾਰੀਆਂ ਵੀ ਜਲਦ ਹੋਣਗੀਆਂ।

ਟਰਾਂਟੋ ਦੇ ਲਾਗਲੇ ਸ਼ਹਿਰ ਬੈਰੀ ਲਾਗੇ ਚੋਰੀ ਹੋਈ ਕਾਰ ਪੁਲਿਸ ਨੂੰ ਕੈਲੇਡਨ ਦੇ ਇੱਕ ਘਰ ਦੇ ਡਰਾਈਵ ਵੇਅ ਚ ਖੜੀ ਬਰਾਮਦ ਹੋਈ ਹੈ। ਇਸ ਬਰਾਮਦਗੀ ਦੇ ਸਬੰਧ ਵਿੱਚ ਪੁਲਿਸ ਵੱਲੋ ਕਥਿਤ ਦੋਸ਼ੀ ਮਨਪ੍ਰੀਤ ਸਿੰਘ(28) ਨੂੰ ਨ ਸ਼ਿ ਆ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਥਿਤ ਦੋਸ਼ੀ ਦੀ ਪੇਸ਼ੀ ੳਰੰਜਵਿਲ ਦੀ ਕਚਿਹਰੀ ਚ ਪਵੇਗੀ।

ਕੁਲਤਰਨ ਸਿੰਘ ਪਧਿਆਣਾ

Check Also

ਜਦੋਂ ਮਿਸ ਪੂਜਾ ਨੂੰ ਏਅਰਪੋਰਟ ਤੋਂ ਪਿਆ ਭੱਜਣਾ, ਵੇਖੋ ਫਿਰ ਅੱਗੇ ਕੀ ਹੋਇਆ

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ …

Recent Comments

No comments to show.