ਦਿੱਲੀ ਤੋਂ ਬਹੁਤ ਵੱਡੀ ਖੁਸ਼ਖਬਰੀ ਬਾਗੋ ਬਾਗ ਹੋਏ ਪੂਰੇ ਦੇਸ਼ ਦੇ ਲੋਕ

ਦਿੱਲੀ ਦੇ ਰਜੌਰੀ ਗਾਰਡਨ ਚ ਸਥਿਤ ਗੁਰੂਦੁਆਰਾ ਸਿੰਘ ਸਭਾ ਵਿਖੇ ਇਕ ਅਧੁਨਿਕ ਟੈਕਨੋਲਜੀ ਰਾਹੀ ਡਿਸਪੈਂਸਰੀ ਸਥਾਪਿਤ ਕੀਤੀ ਗਈ ਹੈ ਜਿਸ ਦਾ ਨਾਮ ਗੁਰੂ ਨਾਨਕ ਡਿਸਪੈਂਸਰੀ ਰੱਖਿਆਂ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਹਰਮਜੀਤ ਸਿੰਘ ਹੁਣਾ ਨੇ ਦੱਸਿਆ ਕਿ ਗੁਰੂਦੁਆਰਾ ਸਿੰਘ ਸਭਾ ਚ ਸਥਾਪਿਤ ਡਿਸਪੈਂਸਰੀ ਵਿੱਚ ਬਹੁਤ ਹੀ ਘੱਟ ਰੇਟਾ ਤੇ ਹਰ ਪ੍ਰਕਾਰ ਦੇ ਟੈਸਟ ਕੀਤੇ ਜਾਦੇ ਹਨ ਅਤੇ ਇਸ ਤੋ ਇਲਾਵਾ ਡੈਂਟਲ ਕਲੀਨਿਕ, ਫਿਜੀਉਥੇਰੈਪੀ ਆਦਿ ਉਹਨਾਂ ਦੱਸਿਆ ਕਿ ਬਲੱਡ ਟੈਸਟ ਲਈ ਜੋ ਮਸ਼ੀਨ ਲਿਆਂਦੀ ਗਈ ਹੈ ਉਹ ਇੱਕੋ ਸਮੇ 250 ਸੈਂਪਲਾਂ ਦੇ ਟੈਸਟ ਕਰਨ ਚ

ਸਮਰੱਥ ਹੈ ਅਤੇ 10-15 ਮਿੰਟਾਂ ਦੇ ਵਿੱਚ ਰਿਪੋਰਟ ਸੌਪ ਦਿੰਦੀ ਹੈ ਜੋ ਕਿ ਜਰਮਨ ਤੋ ਮੰਗਵਾਈ ਗਈ ਹੋਈ ਹੈ ਉਹਨਾਂ ਦੱਸਿਆ ਕਿ ਇਸ ਗੁਰੂ ਨਾਨਕ ਡਿਸਪੈਂਸਰੀ ਦੇ ਵਿੱਚ ਪੈਸੇ ਦੀ ਕੋਈ ਲਾਲਸਾ ਨਹੀ ਹੈ ਜੇਕਰ ਕਿਸੇ ਕੋਲ ਘੱਟ ਪੈਸੇ ਹੋਣ ਤਾ ਉਨੇ ਪੈਸੇ ਹੀ ਲੈ ਲਏ ਜਾਦੇ ਹਨ ਅਤੇ ਜੇਕਰ ਕਿਸੇ ਲੋੜਵੰਦ ਤੋ ਪੈਸੇ ਨਾ ਹੋਣ ਤਾ ਉਸ ਨੂੰ ਫਰੀ ਵਿੱਚ ਹਰ ਸੁਵਿਧਾ ਦਿੱਤੀ ਜਾਦੀ ਹੈ ਉਹਨਾਂ ਦੱਸਿਆ ਕਿ ਅੱਖਾ ਦੀ ਨਿਗ੍ਹਾ

ਸਬੰਧੀ ਜਾਂਚ ਲਈ ਉਹਨਾਂ ਕੋਲ ਦੋ ਡਾਕਟਰ ਹਨ ਅਤੇ ਅੱਖਾ ਦੀ ਜਾਂਚ ਵਾਲੀ ਮਸ਼ੀਨ ਉਹਨਾਂ ਵੱਲੋ ਸਵਿਟਜਰਲੈਂਡ ਤੋ ਮੰਗਵਾਈ ਗਈ ਹੈ ਅਤੇ ਹੁਣ ਕਿਸੇ ਦਾਨੀ ਵੱਲੋ ਉਹਨਾਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਵੀ ਲੋਕ ਛੇ ਮਹੀਨੇ ਤੱਕ ਇੱਥੋਂ ਆਪਣੀਆਂ ਅੱਖਾ ਵਿੱਚ ਲੈਂਨਜ ਪਵਾਉਣਗੇ ਉਹਨਾਂ ਵਾਸਤੇ ਲੈਂਨਜ ਉਹਨਾਂ ਵੱਲੋ ਦਾਨ ਕੀਤੇ ਜਾਣਗੇ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News