ਕਿਸਾਨ ਅੰਦੋਲਨ ਚ ਭਾਜਪਾ ਨੂੰ ਵੱਡਾ ਝਟਕਾ, ਵੱਡੇ ਆਗੂ ਨੇ ਦਿੱਤਾ ਅਸਤੀਫ਼ਾ

ਜਿੱਥੇ ਇੱਕ ਪਾਸੇ ਕਿਸਾਨ ਦਿੱਲੀ ਦੇ ਵਿੱਚ ਵੱਖ ਵੱਖ ਬਾਰਡਰਾ ਤੇ ਡੇਰੇ ਲਗਾ ਕੇ ਬੈਠੇ ਹੋਏ ਹਨ ਉੱਥੇ ਹੀ ਦੂਜੇ ਪਾਸੇ ਕਿਸਾਨਾ ਵੱਲੋ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ ਕਿਉਂਕਿ ਭਾਜਪਾ ਆਗੂ ਖੇਤੀ ਕਾਨੂੰਨਾ ਦੇ ਹੱਕ ਵਿੱਚ ਡਟੇ ਹੋਏ ਹਨ ਉੱਥੇ ਹੀ ਕੁਝ ਭਾਜਪਾ ਆਗੂ ਅਜਿਹੇ ਵੀ ਹਨ ਜਿਹੜੇ ਕਿ ਕਿਸਾਨਾ ਦੇ ਹੱਕ ਵਿੱਚ ਅਸਤੀਫ਼ੇ ਦੇ ਰਹੇ ਹਨ ਜਿਸ ਦੇ ਚੱਲਦਿਆਂ ਭਾਜਪਾ ਨੂੰ ਤਾਜਾ ਝਟਕਾ ਦਿੰਦਿਆਂ ਹੋਇਆਂ ਹੁਸ਼ਿਆਰਪੁਰ ਦੇ ਪਿੱਛਲੇ ਤਿੰਨ ਦਹਾਕਿਆਂ ਤੋ ਸੇਵਾ ਨਿਭਾ ਰਹੀ ਮਹਿਲਾ ਆਗੂ ਸਰਬਜੀਤ ਕੌਰ ਪਾਰਟੀ ਤੋ ਅਸਤੀਫਾ ਦੇਣ ਤੋ ਬਾਅਦ ਭਾਜਪਾ ਪਾਰਟੀ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਇਆਂ ਆਖਿਆਂ ਕਿ

ਉਹ ਪਿਛਲੇ 32 ਸਾਲਾ ਤੋ ਭਾਜਪਾ ਪਾਰਟੀ ਨਾਲ ਜੁੜੀ ਹੋਈ ਹੈ ਅਤੇ ਉਸ ਦੇ ਅਸਤੀਫਾ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਉਹ ਖੁਦ ਕਿਸਾਨੀ ਪਰਿਵਾਰ ਚੋ ਹੈ ਤੇ ਹੁਣ ਉਸ ਨੂੰ ਭਾਜਪਾ ਚ ਰਹਿ ਕੇ ਘੁੱਟਣ ਮਹਿਸੂਸ ਹੋ ਰਹੀ ਸੀ ਜਿਸ ਕਾਰਨ ਉਸ ਨੇ ਅਸਤੀਫਾ ਦਿੱਤਾ ਹੈ ਉਹਨਾਂ ਆਖਿਆਂ ਕਿ ਹੁਣ ਭਾਜਪਾ ਵੱਲੋ ਇਹ ਪ੍ਰਚਾਰਿਆਂ ਜਾ ਰਿਹਾ ਹੈ ਕਿ ਕਿਸਾਨ ਤਾ ਵਿਹਲੇ ਹਨ ਤੇ ਆਪਣੇ ਪਰਿਵਾਰਾ ਨਾਲ ਦਿੱਲੀ ਪਿਕਨਿਕ ਮਨਾਉਣ ਲਈ ਜਾ ਰਹੇ ਹਨ ਤੇ ਮੈ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਉ ਤੁਸੀ ਵੀ

ਏਨੀ ਠੰਡ ਦੇ ਮੌਸਮ ਚ ਦਿੱਲੀ ਪਿਕਨਿਕ ਮਨਾਉਣ ਚੱਲੋ ਉਹਨਾਂ ਕਿਹਾ ਕਿ ਸਰਕਾਰ ਵੱਲੋ ਸ਼ੰਘਰਸ਼ ਕਰ ਰਹੇ ਕਿਸਾਨਾ ਨੂੰ ਅੱ ਤ ਵਾ ਦੀ ਅਾਖਿਅਾ ਜਾ ਰਿਹਾ ਹੈ ਤੇ ਸਰਕਾਰ ਇਹ ਭੁੱਲ ਰਹੀ ਹੈ ਇਹੀ ਕੌਮ ਹੈ ਜੋ ਕਿਸੇ ਤੇ ਵੀ ਮੁਸੀਬਤ ਪੈਣ ਤੇ ਸਭ ਤੋ ਪਹਿਲਾ ਮਦਦ ਲਈ ਪਹੁੰਚਦੀ ਹੈ ਉਹਨਾ ਆਖਿਆ ਕਿ ਅਸਲ ਚ ਸਰਕਾਰ ਨੂੰ ਉਹਨਾਂ ਦੀ ਹਾਂ ਚ ਹਾਂ ਮਿਲਾਉਣ ਵਾਲੇ ਅਤੇ ਤਲਵੇ ਚੱਟਣ ਵਾਲੇ ਹੀ ਚਾਹੀਦੇ ਹਨ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News