ਲੱਖੋਵਾਲ ਦੇ ਹੱਥੋਂ ਖੋਹਿਆ ਮਾਇਕ ਭਰੀ ਸਟੇਜ ਤੋਂ ਫੜ੍ਹ ਕੇ ਲਾ ਹਿ ਆ ਥੱਲੇ

ਦਿੱਲੀ ਵਿੱਚ ਕਿਸਾਨਾ ਦਾ ਸੰਘਰਸ਼ ਲਗਤਾਰ ਜਾਰੀ ਹੈ ਇਸੇ ਦੌਰਾਨ ਦਿੱਲੀ ਪੁੱਜੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਦਾ ਸਟੇਜ ਤੋ ਬੋਲਣ ਉਪਰੰਤ ਵਿਰੋਧ ਦੇਖਣ ਨੂੰ ਮਿਲਿਆ ਜੋ ਕਿ ਅਮੇਰਿਕਾ ਤੋ ਸਿੱਧਾ ਦਿੱਲੀ ਪਹੁੰਚੇ ਸਨ ਅਤੇ ਸਿੰਘੂ ਬਾਰਡਰ ਤੋ ਕਿਸਾਨਾ ਨੂੰ ਸੰਬੋਧਿਤ ਕਰਨ ਲਈ ਸਟੇਜ ਤੇ ਚੜੇ ਪਰ ਜਿਵੇ ਹੀ ਉਹਨਾਂ ਵੱਲੋ ਮਾਇਕ ਸਾਂਭਿਆ ਗਿਆ ਤਾ ਲੋਕਾ ਵੱਲੋ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋ ਬਾਅਦ ਉਹਨਾਂ ਨੂੰ ਸਟੇਜ ਤੋ ਥੱਲੇ ਜਾਣਾ ਪਿਆ ਦਰਅਸਲ ਲੱਖੋਵਾਲ ਨੇ ਕਿਸਾਨਾ ਨੂੰ ਕਿਹਾ ਕਿ ਉਹ ਅੱਜ ਹੀ ਅਮੇਰਿਕਾ ਤੋ ਆਪਣਾ ਇਲਾਜ ਕਰਵਾ ਕੇ ਵਾਪਿਸ ਸਿੱਧਾ ਇੱਥੇ ਪਰਤਿਆ ਹੈ

ਪਰ ਡਾਕਟਰ ਵੱਲੋ ਉਸ ਨੂੰ ਕਿਤੇ ਵੀ ਭੀੜ ਭੜੱਕੇ ਵਾਲੀ ਥਾ ਤੇ ਜਾਣ ਤੋ ਮਨਾ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਉਹ ਇੱਥੇ ਅੰਦੋਲਨ ਵਿੱਚ ਪਹੁੰਚਿਆ ਹੈ ਕਿਉਂਕਿ ਭਾਵੇ ਮੈ ਅਮੇਰਿਕਾ ਸੀ ਪਰ ਮੇਰੀ ਰੂਹ ਇੱਥੇ ਅੰਦੋਲਨ ਵਿੱਚ ਹੀ ਸੀ ਉਹਨਾਂ ਆਖਿਆਂ ਕਿ ਉਹ ਕਿਸਾਨਾ ਨੂੰ ਵਧਾਈ ਦਿੰਦੇ ਹਨ ਕਿਉਂਕਿ ਅਜਿਹਾ ਅੰਦੋਲਨ ਨਾ ਤਾ ਹੋਇਆਂ ਹੈ ਅਤੇ ਨਾ ਹੀ ਹੋਵੇਗਾ ਜਿਸ ਤੋ ਬਾਅਦ ਉੱਥੇ ਬੈਠੇ ਕਿਸਾਨਾ ਨੇ ਉੱਠ ਕੇ ਲੱਖੋਵਾਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ

ਅਤੇ ਲੱਖੋਵਾਲ ਨੂੰ ਸਟੇਜ ਤੋ ਹੇਠਾ ਉਤਾਰਨ ਦੀ ਮੰਗ ਕਰਨ ਲੱਗੇ ਜਿਸ ਤੇ ਲੱਖੋਵਾਲ ਨੇ ਕਿਹਾ ਕਿ ਮੈ ਤੁਹਾਡੇ ਨਾਲ ਸਹਿਮਤ ਹਾਂ ਤੇ ਮੁਆਫ਼ੀ ਮੰਗਦਾ ਹਾਂ ਜੇਕਰ ਮੇਰੇ ਕੋਲੋ ਗਲਤੀ ਹੋਈ ਹੈ ਜਿਸ ਤੋ ਬਾਅਦ ਹੋਰਨਾ ਕਿਸਾਨ ਆਗੂਆਂ ਵੱਲੋ ਸਟੇਜ ਨੂੰ ਸੰਭਾਲ਼ਦਿਆਂ ਹੋਇਆਂ ਮਾਈਕ ਤੋ ਕਿਸਾਨਾ ਨੂੰ ਥੱਲੇ ਬੈਠਣ ਦੀਆ ਅਪੀਲਾਂ ਕੀਤੀਆਂ ਜਾਂਦੀਆਂ ਹਨ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News