ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਕੀਤੀ ਵੱਡੀ ਮੀਟਿੰਗ

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਵਿੱਚ ਬੈਠੇ ਹੋਏ ਹਨ ਇਸੇ ਦੌਰਾਨ ਕਿਸਾਨ ਆਗੂਆਂ ਵੱਲੋ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆਂ ਆਖਿਆਂ ਗਿਆ ਕਿ ਕਿਸਾਨ ਆਪਣੇ ਹੱਕ ਅਤੇ ਅਧਿਕਾਰ ਮੰਗ ਰਹੇ ਹਨ ਤੇ ਸਰਕਾਰ ਵੱਲੋ ਇਹ ਪ੍ਰਚਾਰਿਆਂ ਜਾ ਰਿਹਾ ਹੈ ਕਿ ਕਿਸਾਨ ਦੇਸ਼ ਨੂੰ ਲੁੱ ਟ ਣ ਦੀ ਗੱਲ ਕਰ ਰਹੇ ਹਨ ਉਹਨਾਂ ਆਖਿਆਂ ਕਿ ਸਰਕਾਰ ਹਰ ਸਾਲ ਕਿਸਾਨਾ ਦਾ ਤਿੰਨ ਲੱਖ ਕਰੋੜ ਰੁਪਏ ਦਾ ਹੱਕ ਮਾ ਰ ਰਹੀ ਹੈ ਅਤੇ ਜੇਕਰ ਇਹ ਪੈਸੇ ਕਿਸਾਨਾ ਤੱਕ ਪਹੁੰਚਦੇ ਹੁੰਦੇ ਤਾ ਹੁਣ ਤੱਕ ਜੋ ਲੱਖਾ ਕਿਸਾਨ ਖ਼ੁ ਦ ਕੁ ਸ਼ੀ ਆਂ ਕਰ ਚੁੱਕੇ ਹਨ ਸ਼ਾਇਦ ਉਹ ਅਜਿਹੇ ਕਦਮ ਨਾ ਚੁੱਕਦੇ

ਉਹਨਾਂ ਆਖਿਆਂ ਕਿ ਸਰਕਾਰ ਕਿਸਾਨ ਆਗੂਆਂ ਨੂੰ ਆਖ ਰਹੀ ਹੈ ਕਿ ਸਰਕਾਰ ਕੋਲ ਕਿਸਾਨਾ ਦੀਆ ਫਸਲਾ ਤੇ ਐੱਮ ਐੱਸ ਪੀ ਦੇਣ ਵਾਸਤੇ ਪੈਸੇ ਨਹੀ ਹਨ ਜਦਕਿ ਦੇਸ਼ ਦਾ 15 ਲੱਖ ਕਰੋੜ ਰੁਪਇਆ ਵੱਡੇ ਵਪਾਰੀ ਵਰਗ ਨੂੰ ਦਿੱਤਾ ਜਾ ਰਿਹਾ ਹੈ ਜਦਕਿ ਦੇਸ਼ ਦੇ 65 ਪ੍ਰਤੀਸ਼ਤ ਕਿਸਾਨਾ ਨੂੰ ਹਮੇਸ਼ਾ ਹੀ ਸਰਕਾਰਾ ਵੱਲੋ ਅਣਗੌਲਿਆ ਕੀਤਾ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਦੇਸ਼ ਦੇ ਜਿੰਨੇ ਵੀ ਕਿਸਾਨ ਸੰਗਠਨ ਸੰਯੁਕਤ ਕਿਸਾਨ ਮੋਰਚੇ ਹੇਠ

ਇਕੱਠੇ ਹੋਏ ਹਨ ਉਹ ਇਕਜੁੱਟ ਹਨ ਤੇ ਕਿਸਾਨ ਆਗੂਆਂ ਦੁਆਰਾਂ ਲਏ ਜਾ ਰਹੇ ਫੈਸਲਿਆ ਨਾਲ ਸਹਿਮਤ ਹਨ ਉਹਨਾਂ ਆਖਿਆਂ ਕਿ ਕਿਸਾਨ ਆਪਣੀਆਂ ਮੰਗਾ ਨੂੰ ਮੰਨਵਾ ਕੇ ਵਾਪਿਸ ਜਾਣਗੇ ਤੇ ਸਰਕਾਰ ਇਹ ਨਾ ਸਮਝੇ ਕਿ ਕਿਸਾਨ ਆਪੇ ਵਾਪਿਸ ਚਲੇ ਜਾਣਗੇ ਉਹਨਾਂ ਆਖਿਆਂ ਕਿ ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ ਅਤੇ ਦੇਸ਼ ਪੱਧਰ ਤੇ ਇਸਦਾ ਪਸਾਰ ਹੋ ਰਿਹਾ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News