ਲਉ ਜੀ ਅਕਾਲੀਆਂ ਨੇ ਦਿੱੱਤਾ ਲੱੱਖਾ ਸਿਧਾਣਾ ਨੂੰ ਜਵਾਬ…

ਇਹ ਵੀਡੀਉ ਦੇਖ ਕੇ ਪਤਾ ਲੱੱਗੂ ਜੋ ਲੱੱਖੇ ਨੇ ਇਨ੍ਹਾਂ ਬਾਰੇ ਕਿਹਾ ਉਹ ਬਿੱੱਲਕੁੱੱਲ ਸੱੱਚ ਹੈ.

ਲਉ ਜੀ ਅਕਾਲੀਆਂ ਨੇ ਦਿੱੱਤਾ ਲੱੱਖਾ ਸਿਧਾਣਾ ਨੂੰ ਜਵਾਬ..ਇਹ ਵੀਡੀਉ ਦੇਖ ਕੇ ਪਤਾ ਲੱੱਗੂ ਜੋ ਲੱੱਖੇ ਨੇ ਇਨ੍ਹਾਂ ਬਾਰੇ ਕਿਹਾ ਉਹ ਬਿੱੱਲਕੁੱੱਲ ਸੱੱਚ ਹੈ..
ਅਕਾਲੀਆਂ ਦੀ ਕੈਪਸ਼ਨ – ਯੂਥ ਆਗੂ ਅਰਸ਼ਦੀਪ ਸਿੰਘ ਕਲੇਰ ਵੱਲੋਂ ਸਾਬਕਾ ਲੱਖੇ ਸਿਧਾਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਦਰਵੇਸ਼ ਸਿਆਸਤਦਾਨ ਸ. ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਕੀਤੇ ਕੂੜ ਪ੍ਰਚਾਰ ਦਾ ਜਵਾਬ।

ਮਾਮਲਾ ਸੁਖਬੀਰ ਬਾਦਲ ਦੇ ਵਿਰੋਧ ਦਾ- ਅਕਾਲੀਆਂ ਕਰ ਰਿਹੇ ਕੁੱ ਟ ਮਾ ਰ ਤੇ ਮੰਗਵਾ ਰਹੇ ਮਾਫੀਆਂ..ਬਣਵਾ ਰਹੇ ਵੀਡੀਉ..ਬਾਦਲਾਂ ਸਮੇਤ ਜਗੀਰ ਕੌਰ ‘ਅਤੇ ਕੈਪਟਨ ‘ਤੇ ਵਰ੍ਹਿਆ ਲੱਖਾ ਸਿਧਾਣਾ , ਕਿਹਾ ਮੈਂ ਨੀ ਡਰਦਾ ਕਿਸੇ ਲੀਡਰ ਦੇ ਕੋਲੋੰ, ਅਸੀਂ ਕਿਸਾਨਾ ਨਾਲ ਹਾਂ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤਲਬੀਰ ਸਿੰਘ ਗਿੱਲ ਦਾ ਲੱਖਾ ਸਿਧਾਣਾ ਨੂੰ ਜਵਾਬ।

ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਨੇ ਫੇਸਬੁੱਕ ਤੇ ਲਿਖਿਆ- ਵਿਰੋਧੀ ਰਾਜਨੀਤਿਕ ਪਾਰਟੀਆਂ ਵੱਲੋਂ ਕੋਝੀ ਨੀਤੀ ਹੇਠ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਮੇਰੇ ਵੱਲੋਂ 3 ਖ਼ੇਤੀ ਕਾਨੂੰਨਾਂ ਨਾਲ ਸਬੰਧਤ ਕਿਸੇ ਦਸਤਾਵੇਜ਼ ‘ਤੇ ਦਸਤਖ਼ਤ ਕੀਤੇ ਗਏ ਸਨ, ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਨੇ ਇਸ ਝੂਠ ਦੀ ਕਰੜੀ ਨਿੰਦਾ ਕੀਤੀ ਅਤੇ ਕਾਂਗਰਸ ਅਤੇ ਬੀਜੇਪੀ ਨੂੰ ਚੁਣੌਤੀ ਦਿੱਤੀ ਕਿ ਉਹ ਸਾਬਿਤ ਕਰਨ ਜੇਕਰ ਕਿਸੇ ਵੀ ਅਜਿਹੇ ਦਸਤਾਵੇਜ਼ ‘ਤੇ ਮੇਰੇ ਵੱਲੋਂ ਦਸਤਖ਼ਤ ਕੀਤੇ ਗਏ ਹੋਣ। “ਮੇਰੀ ਜ਼ਮੀਰ ਜਿਊਂਦੀ ਹੈ, ਪਾਕ ਹੈ। ਸੰਸਦ ਦੇ ਸਾਹਮਣੇ ਪ੍ਰਸਤਾਵਿਤ ਬਿੱਲ ਪੇਸ਼ ਕੀਤੇ ਜਾਣ ‘ਤੇ ਮੈਂ ਡਟ ਕੇ ਇਸਦਾ ਵਿਰੋਧ ਕੀਤਾ।” ਬੀਬਾ ਬਾਦਲ ਨੇ ਕਿਹਾ ਕਿ ਮੈਂ ਆਪਣੇ ਮਾਪਿਆਂ ਨੂੰ ਨਾ ਸਿਰਫ਼ ਆਈਸੀਯੂ ਵਿੱਚ ਛੱਡ ਕੇ ਕਿਸਾਨੀ ਭਾਈਚਾਰੇ ਦੇ ਮਸਲੇ ਦੀ ਪੈਰਵੀ ਕਰਨ ਲਈ ਦਿੱਲੀ ਦੌੜੀ ਸੀ, ਬਲਕਿ ਮੈਂ ਪ੍ਰਧਾਨ ਮੰਤਰੀ ਨੂੰ ਬਿੱਲਾਂ ਨੂੰ ਪਾਸ ਕਰਨ ਦੇ ਗੰਭੀਰ ਜ਼ਬਰ ਸਬੰਧੀ ਚੇਤਾਵਨੀ ਵੀ ਦਿੱਤੀ ਸੀ, ਪਰ ਸੁਣਵਾਈ ਨਹੀਂ ਹੋਈ।

‘ਕਿਸਾਨ ਸੰਘਰਸ਼’ ਦੌਰਾਨ ਸ਼ਹੀਦ ਹੋਏ ਮਾਨਸਾ ਅਤੇ ਬਠਿੰਡਾ ਦੇ ਪਿੰਡਾਂ ਦੇ 12 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰੱਖੇ ਗਏ ‘ਭੋਗ ਸਮਾਗਮ’ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਕਾਰੀ ਬਣ ਗਏ ਹਨ ਅਤੇ ਕਿਸਾਨਾਂ ਦੇ ਦੁੱਖਾਂ ਪ੍ਰਤੀ ਪੂਰੀ ਤਰ੍ਹਾਂ ਅਵੇਸਲੇ ਹੋ ਚੁੱਕੇ ਹਨ, ਜਿਹੜੇ ਦਿੱਲੀ ਦੀ ਸਰਹੱਦ ‘ਤੇ ਸ਼ਾਂਤਮਈ ਢੰਗ ਨਾਲ ਕੜਾਕੇ ਦੀ ਠੰਡ ‘ਚ ਆਪਣੇ ਹੱਕਾਂ ਲਈ ਲੜ੍ਹਾਈ ਲੜ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਰੱਬ ਹੰਕਾਰੀ ਲੋਕਾਂ ਦਾ ਪੂਰਾ ਹਿਸਾਬ ਰੱਖਦਾ ਹੈ ਅਤੇ ਉਨ੍ਹਾਂ ਨਾਲ ਆਪਣੇ ਤਰੀਕੇ ਨਾਲ ਨਜਿੱਠਦਾ ਹੈ। ”ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕੀਤਾ ਜੋ ਕਿਸਾਨਾਂ ਦੀ ਹਰੇਕ ਪੱਖੋਂ ਹਰ ਸੰਭਵ ਸਹਾਇਤਾ ਲਈ ਪੂਰੀ ਤਰ੍ਹਾਂ ਨਾਲ ਯਤਨਸ਼ੀਲ ਹਨ।

Posted in News