ਉਗਰਾਹਾਂ ਦਾ ਪ੍ਰਧਾਨ ਹੋਇਆ ਤੱਤਾ ਸਟੇਜ ਤੇ ਖੜ੍ਹ ਕੇ ਕਰਤਾ ਵੱਡਾ ਐਲਾਨ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਅਤੇ ਐੱਮ ਐੱਸ ਪੀ ਦੀ ਗਰੰਟੀ ਲਈ ਕਾਨੂੰਨ ਬਣਾਉਣ ਲਈ ਸਰਕਾਰ ਦੇ ਵਿਰੁੱਧ ਡਟੇ ਹੋਏ ਹਨ ਇਸੇ ਦੌਰਾਨ ਸਟੇਜ ਤੋ ਕਿਸਾਨਾ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆਂ ਕਿ ਸਾਰਿਆ ਦੇ ਮਨ ਵਿੱਚ ਇਹੀ ਹੈ ਕਿ ਸਰਕਾਰ ਨੇ ਕਿਸਾਨਾ ਦੀਆ ਕੁਝ ਮੰਗਾ ਮੰਨ ਲਈਆਂ ਹਨ ਤੇ ਹੁਣ ਚਾਰ ਤਰੀਕ ਨੂੰ ਨਿਬੇੜਾ ਹੋ ਜਾਵੇਗਾ ਪਰ ਮੈ ਸਾਰਿਆ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਰਕਾਰ ਬਹੁਤ ਸ਼ਾਤਿਰ ਹੈ ਅਤੇ ਹਾਲੇ ਵੀ ਕਿਸਾਨਾ ਦੀਆ ਮੰਗਾ ਮੰਨਣ ਤੋ ਮੁਨਕਰ ਹੈ

ਪਰ ਕਿਸਾਨ ਸਰਕਾਰ ਨੂੰ ਮਨਾ ਕੇ ਹੱਟਣਗੇ ਕਿਉਂਕਿ ਸਾਡੇ ਕਿਸਾਨਾ ਦਾ ਹੌਸਲਾ ਬਰਕਰਾਰ ਹੈ ਉਹਨਾਂ ਆਖਿਆਂ ਕਿ ਕਹਿ ਦਿੱਤਾ ਜਾਦਾ ਹੈ ਸਰਕਾਰਾ ਦੇ ਹੱਥ ਬਹੁਤ ਲੰਮੇ ਹੁੰਦੇ ਹਨ ਪਰ ਸਾਰਾ ਪੰਜਾਬ ਉਸ ਚੁਣੋਤੀ ਨੂੰ ਸਵੀਕਾਰ ਕੇ ਤੇ ਖੁੱਲ ਕੇ ਲੜਨ ਲਈ ਮੈਦਾਨ ਦੇ ਵਿੱਚ ਹੈ ਜਿਸ ਵਿੱਚ ਬਾਕੀ ਸੂਬਿਆ ਵੱਲੋ ਵੀ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਹੈ ਉਹਨਾਂ ਆਖਿਆਂ ਕਿ ਕਿਹਾ ਜਾ ਰਿਹਾ ਹੈ ਕਿ ਅਦਾਲਤ ਵਿੱਚ ਜਾ ਕੇ ਫੈਸਲਾ ਕਰਵਾ ਲੈਣਾ ਚਾਹੀਦਾ ਹੈ ਜਦਕਿ ਸਾਰੇ ਜਾਣਦੇ ਹਨ ਸਰਕਾਰ ਤਾ ਅਦਾਲਤਾ ਨੂੰ ਟਿੱਚ ਸਮਝਦੀ ਹੈ

ਕਿਉਂਕਿ ਅਦਾਲਤ ਵੱਲੋ ਹੀ ਸਰਕਾਰ ਨੂੰ ਫੈਸਲਾ ਸੁਣਾਇਆ ਗਿਆ ਸੀ ਕਿ ਕਿਸਾਨਾ ਨੂੰ ਸਵਾਮੀਨਾਥਨ ਰਿਪੋਰਟ ਦੇ ਮੁਤਾਬਿਕ ਫਸਲਾ ਦੇ ਭਾਅ ਦਿੱਤੇ ਜਾਣ ਪਰ ਸਰਕਾਰ ਸਾਫਤੌਰ ਤੇ ਮੁਨਕਰ ਹੋ ਗਈ ਤੇ ਅਦਾਲਤ ਚ ਹਲ਼ਫਨਾਮਾ ਪੇਸ਼ ਕਰਤਾ ਕਿ ਸਰਕਾਰ ਕੋਲ ਏਨੇ ਪੈਸੇ ਹੀ ਨਹੀ ਹਨ ਜਿਸ ਕਾਰਨ ਅਸੀ ਅਦਾਲਤਾ ਵਿੱਚ ਨਹੀ ਗਏ ਤੇ ਜਿਸ ਤਰਾ ਇਹ ਕਾਨੂੰਨ ਬਣਾਏ ਗਏ ਹਨ ਉਸੇ ਤਰਾ ਜਨਤਕ ਦਬਾਅ ਹੇਠ ਹੀ ਵਾਪਿਸ ਕਰਵਾਏ ਜਾਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News