ਸਭ ਤੋਂ ਵੱਡੀ ਜਥੇਬੰਦੀ ਉਗਰਾਹਾਂ ਨੇ ਹਿਲਾਈ ਦਿੱਲੀ, ਜਥੇਬੰਦੀਆਂ ਵੀ ਕਰਤੀਆਂ ਹੈਰਾਨ

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾ ਨੂੰ ਲੈ ਕੇ ਦਿੱਲੀ ਦੇ ਵਿੱਚ ਬੈਠੇ ਹੋਏ ਹਨ ਇਸੇ ਦੌਰਾਨ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਸੀ ਜੋ ਕਿ ਬੇਨਤੀਜਾ ਹੀ ਰਹੀ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਖਿਆ ਕਿ ਬੀਤੀ ਕਲ ਦੀ ਮੀਟਿੰਗ ਚ ਕਾਨੂੰਨ ਰੱਦ ਕਰਨ ਸਬੰਧੀ ਵਾਰਤਾਲਾਪ ਹੋਈ ਪਰ ਮੰਤਰੀ ਇਸ ਤੇ ਰਾਜੀ ਨਹੀ ਹੋਏ ਅਤੇ ਟਾਲ ਮਟੋਲ ਦੀ ਨੀਤੀ ਦੇ ਤਹਿਤ ਕਾਨੂੰਨਾ ਸਬੰਧੀ ਵਿਚਾਰਾ ਕਰਨ ਬਾਰੇ ਕਹਿੰਦੇ ਰਹੇ ਤੇ

ਫਿਰ ਆਖਰ ਚ ਕਾਨੂੰਨਾ ਚ ਸੋਧਾ ਕਰਵਾਉਣ ਦੀ ਗੱਲ ਆਖਣ ਲੱਗੇ ਜਿਸ ਤੇ ਕਿਸਾਨਾ ਨੇ ਆਪਣਾ ਸਟੈਂਡ ਸ਼ਪੱਸ਼ਟ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਸੋਧਾ ਬਿਲਕੁੱਲ ਮੰਨਜੂਰ ਨਹੀ ਤੇ ਤੁਸੀ ਇਹਨਾਂ ਕਿਸਾਨ ਵਿਰੋਧੀ ਕਾਲੇ ਕਾਨੂੰਨਾ ਨੂੰ ਵਾਪਿਸ ਲਵੋ ਉਹਨਾਂ ਆਖਿਆਂ ਕਿ ਕਿਸਾਨ ਆਗੂਆਂ ਵੱਲੋ ਮੀਟਿੰਗ ਤੋ ਪਹਿਲਾ ਹੀ ਦੱਸ ਦਿੱਤਾ ਜਾਦਾ ਰਿਹਾ ਹੈ ਕਿ ਮੀਟਿੰਗਾਂ ਬੇਸਿੱਟਾ ਰਹਿਣਗੀਆਂ ਕਿਉਂਕਿ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀ ਲੈਣਾ ਚਾਹੁੰਦੀ ਹੈ ਜਿਸ ਕਾਰਨ ਹੁਣ ਇਸ ਅੰਦੋਲਨ ਦੇ ਲੰਮਾ ਚੱਲਣ ਦੇ ਆਸਾਰ ਹਨ ਅਤੇ

ਜਦੋ ਵੀ ਸਰਕਾਰ ਦੇ ਵਿਰੁੱਧ ਚੱਲਣਾ ਹੋਵੇ ਤਾ ਸਰਕਾਰਾ ਦੀਆ ਡਾਂਗਾਂ ਵੀ ਝੱਲਣੀਆਂ ਪੈਣਗੀਆ ਤੇ ਅੱਥਰੂ ਗੈਸ ਦੇ ਗੋਲੇ ਵੀ ਖਾਣੇ ਪੈਣਗੇ ਅਤੇ ਮੀਹ ਕਣੀਆਂ ਵੀ ਆਪਣੇ ਉਪਰ ਝੱਲਣੀਆਂ ਲੈਣਗੀਆਂ ਅਤੇ ਹੁਣ ਤੱਕ ਅੰਦੋਲਨ ਦੇ ਵਿੱਚ ਸਾਡੇ 70 ਕਿਸਾਨ ਸ਼ ਹੀ ਦ ਹੋ ਚੁੱਕੇ ਹਨ ਜਿਹਨਾ ਦਾ ਦੁੱਖ ਵੀ ਕਿਸਾਨਾ ਨੇ ਝੱਲਿਆ ਹੈ ਉਹਨਾਂ ਆਖਿਆਂ ਕਿ ਕਿਸਾਨ 26 ਜਨਵਰੀ ਨੂੰ ਟਰੈਕਟਰ ਰੋਸ ਮਾਰਚ ਦਿੱਲੀ ਦੀਆ ਸੜਕਾ ਤੇ ਕੱਢਣਗੇ ਅਤੇ ਸਰਕਾਰ

ਜੋ ਚਾਹੇ ਕਿਸਾਨਾ ਨਾਲ ਕਰੇ ਪਰ ਇਹ ਰੋਸ ਮਾਰਚ ਕਿਸਾਨਾ ਵੱਲੋ ਜਰੂਰ ਕੱਢਿਆਂ ਜਾਵੇਗਾ ਉਹਨਾਂ ਆਖਿਆ ਕਿ ਜਿਸ ਤਰਾ ਨਾਲ ਇਹ ਸ਼ਾਤਮਈ ਅੰਦੋਲਨ ਚੱਲ ਰਿਹਾ ਹੈ ਉਸ ਦੀਆ ਗੱਲਾ ਦੁਨੀਆ ਦੇ ਵਿੱਚ ਹੋਈਆ ਹਨ ਉਹੀ ਜੇਕਰ ਇਸ ਅੰਦੋਲਨ ਨੂੰ ਹਿੰਸਕ ਰੂਪ ਦਿੱਤਾ ਗਿਆ ਹੁੰਦਾ ਤਾ ਹੁਣ ਤੱਕ ਸਰਕਾਰ ਦੁਆਰਾਂ ਕਿਸਾਨਾ ਨੂੰ ਹਾਲਾਤਾ ਦੇ ਜ਼ੁੰਮੇਵਾਰ ਠਹਿਰਾ ਕੇ ਜੇਲਾ ਚ ਡੱਕ ਦਿੱਤਾ ਜਾਦਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News