ਮੀਟਿੰਗ ਤੋਂ ਬਾਅਦ ਤੋਮਰ ਦਾ ਆਇਆ ਅਜਿਹਾ ਬਿਆਨ, ਸੁਣ ਸਭ ਦੇ ਸੁੱਕੇ ਸਾਹ

ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ ਅੱਜ ਹੋਈ ਮੀਟਿੰਗ ਬਿਨਾਂ ਕਿਸੇ ਨਤੀਜੇ ਤੇ ਪਹੁੰਚੇ ਖ਼ਤਮ ਹੋ ਗਈ ਜਿਸ ਤੋ ਬਾਅਦ ਹੁਣ ਅਗਲੇ ਦੌਰ ਦੀ ਗੱਲਬਾਤ 8 ਜਨਵਰੀ ਨੂੰ ਹੋਣੀ ਤੈਅ ਹੈ ਹਾਲਾਂਕਿ ਇਸ ਤੋਂ ਪਹਿਲਾਂ ਹੋਈ 6ਵੇਂ ਦੌਰ ਦੀ ਗੱਲਬਾਤ ਚ 2 ਮੁੱਦਿਆਂ ਤੇ ਸਹਿਮਤੀ ਬਣੀ ਸੀ ਪਰ ਅੱਜ 40 ਕਿਸਾਨ ਜਥੇਬੰਦੀਆਂ ਦੇ ਆਗੂਆ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਰਮਿਆਨ ਗੱਲਬਾਤ ਸ਼ੁਰੂ ਹੋਈ ਜੋ ਕਿ 7ਵੇਂ ਦੌਰ ਦੀ ਗੱਲਬਾਤ ਸੀ ਜੋ ਬੇਨਤੀਜਾ ਰਹੀ ਬੈਠਕ ਤੋਂ ਬਾਅਦ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ

ਕਿਸਾਨ ਯੂਨੀਅਨ ਤਿੰਨ ਕਾਨੂੰਨਾਂ ਤੇ ਵਿਸਥਾਰ ਨਾਲ ਚਰਚਾ ਕਰੇ ਪਰ ਕਿਸਾਨ ਜਥੇਬੰਦੀਆਂ ਕਾਨੂੰਨਾਂ ਨੂੰ ਰੱਦ ਕਰਨ ਤੇ ਅੜੀ ਰਹੀਆਂ ਇਸ ਲਈ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ ਜਿਸ ਕਾਰਨ ਹੁਣ ਅਗਲੀ ਮੀਟਿੰਗ 8 ਜਨਵਰੀ ਨੂੰ ਦੁਬਾਰਾ ਰੱਖੀ ਗਈ ਹੈ ਉਨ੍ਹਾਂ ਨੇ ਉਮੀਦ ਜਤਾਈ ਕਿ ਅਗਲੀ ਬੈਠਕ ਚ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇਗਾ ਉਹਨਾਂ ਆਖਿਆਂ ਕਿ ਕਿਸਾਨ ਚਾਹੁੰਦੇ ਹਨ ਕਿ ਸਰਕਾਰ

ਉਹਨਾਂ ਨੂੰ ਫੈਸਲਾ ਦੇ ਕੇ ਇਸ ਅੰਦੋਲਨ ਨੂੰ ਖਤਮ ਕਰਨ ਦਾ ਅਵਸਰ ਪ੍ਰਦਾਨ ਕਰੇ ਪਰ ਸਰਕਾਰ ਨੂੰ ਦੇਸ਼ ਭਰ ਦੇ ਕਰੋੜਾ ਕਿਸਾਨਾ ਦਾ ਖਿਆਲ ਰੱਖਣਾ ਪਵੇਗਾ ਜਿਹਨਾ ਦੇ ਲਾਭ ਹਾਨੀ ਵੀ ਇਹਨਾ ਖੇਤੀ ਕਾਨੂੰਨਾ ਨਾਲ ਜੁੜੇ ਹੋਏ ਹਨ ਸੋ ਸਰਕਾਰ ਜਦੋ ਵੀ ਕੋਈ ਫੈਸਲਾ ਕਰੇਗੀ ਤਾ ਨਿਸ਼ਚਿਤ ਹੀ ਦੇਸ਼ ਦੇ ਸਾਰੇ ਕਿਸਾਨਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫੈਸਲਾ ਕਰੇਗੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News