Breaking News
Home / News / ਜਰਮਨੀ ਤੋਂ ਗ੍ਰਿਫ਼ਤਾਰ ਜਸਵਿੰਦਰ ਸਿੰਘ ਮੁਲਤਾਨੀ ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ ?

ਜਰਮਨੀ ਤੋਂ ਗ੍ਰਿਫ਼ਤਾਰ ਜਸਵਿੰਦਰ ਸਿੰਘ ਮੁਲਤਾਨੀ ਰਾਜੇਵਾਲ ਨੂੰ ਬਣਾਉਣਾ ਚਾਹੁੰਦਾ ਸੀ ਨਿਸ਼ਾਨਾ ?

ਲੁਧਿਆਣਾ, 28 ਦਸੰਬਰ, 2021: ਲੁਧਿਆਣਾ ਬੰਬ ਧਮਾਕੇ ਮਾਮਲੇ ਵਿੱਚ ਜਰਮਨੀ ਦੇ ਸ਼ਹਿਰ ਐਹਫ਼ਟ ਤੋਂ ਗ੍ਰਿਫ਼ਤਾਰ ਕੀਤੇ ਗਏ ‘ਸਿੱਖਸ ਫ਼ਾਰ ਜਸਟਿਸ’ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਬਾਰੇ ਇਕ ਹੋਰ ਅਹਿਮ ਖ਼ੁਲਾਸਾ ਹੋਇਆ ਹੈ।

ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਮੁਲਤਾਨੀ ਕਿਸਾਨ ਅੰਦੋਲਨ ਦੇ ਮੁੱਖ ਚਿਹਰੇ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਚੁੱਕਾ ਸੀ।

ਦਾਅਵਾ ਹੈ ਕਿ ਇਸ ਲਈ ਉਸਨੇ ਜੀਵਨ ਸਿੰਘ ਨਾਂਅ ਦੇ ਪੰਜਾਬ ਦੇ ਵਿਅਕਤੀ ਨੂੂੰ ਸੋਸ਼ਲ ਮੀਡੀਆ ਰਾਹੀਂ ਸੰਪਰਕ ਸਾਧ ਕੇ ਤਿਆਰ ਕੀਤਾ ਸੀ। ਜੀਵਨ ਸਿੰਘ ਨੂੰ 7 ਫ਼ਰਵਰੀ ਨੂੰ ਅੰÇ੍ਰਮਤਸਰ ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤੋਂ 8 ਦੇਸੀ ਪਿਸਤੌਲਾਂ ਅਤੇ ਅਸਲੇ ਨਾਲ ਫ਼ੜੇ ਚਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਮੁਲਤਾਨੀ ਨੇ ਕਥਿਤ ਤੌਰ ’ਤੇ ਜੀਵਨ ਸਿੰਘ ਨੂੰ ਫੰਡ ਭੇਜੇ ਸਨ ਤਾਂ ਜੋ ਉਹ ਰਾਜੇਵਾਲ ਨੂੰ ਨਿਸ਼ਾਨਾ ਬਣਾਉਣ ਲਈ ਸਥਾਨਕ ਪੱਧਰ ’ਤੇ ਹਥਿਆਰਾਂ ਦਾ ਇੰਤਜ਼ਾਮ ਕਰਕੇ ਇਸ ਘਟਨਾ ਨੂੰ ਅੰਜਾਮ ਦੇ ਸਕੇ।

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੀ ‘ਮੁਅੱਤਲੀ’ ਤੋਂ ਬਾਅਦ ਸ:ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਸਣੇ ਸੰਯੁਕਤ ਕਿਸਾਨ ਮੋਰਚਾ ਵਿਚਲੀਆਂ 22 ਜਥੇਬੰਦੀਆਂ ਨੇ ਪੰਜਾਬ ਵਿੱਚ ਚੋਣਾਂ ਲੜਨ ਲਈ ‘ਸੰਯੁਕਤ ਸਮਾਜ ਮੋਰਚਾ’ ਨਾਂਅ ਦੀ ਨਵੀਂ ਜਥੇਬੰਦੀ ਖੜ੍ਹੀ ਕੀਤੀ ਹੈ ਅਤੇ ਇਸ ਜਥੇਬੰਦੀ ਨੇ ਰਾਜ ਦੀਆਂ 117 ਸੀਟਾਂ ’ਤੇ ਚੋਣ ਲੜਨ ਦੇ ਐਲਾਨ ਦੇ ਨਾਲ ਨਾਲ ਸ: ਰਾਜੇਵਾਲ ਨੂੂੰ ਹੀ ਮੁੱਖ ਚਿਹਰਾ ਜਾਂ ਫ਼ਿਰ ਮੁੱਖ ਮੰਤਰੀ ਦਾ ਚਿ ਹਰਾ ਐਲਾਨਿਆ ਹੈ।

Check Also

ਜਦੋਂ ਮਿਸ ਪੂਜਾ ਨੂੰ ਏਅਰਪੋਰਟ ਤੋਂ ਪਿਆ ਭੱਜਣਾ, ਵੇਖੋ ਫਿਰ ਅੱਗੇ ਕੀ ਹੋਇਆ

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ …

Recent Comments

No comments to show.