Breaking News
Home / News / ਬੁਲਗਾਰੀਆ ਦੇ ਬਾਬਾ ਵਾਂਗਾ ਦੀ ਭਵਿੱਖਬਾਣੀ: ਸਾਲ 2022 `ਚ ਧਰਤੀ `ਤੇ ਆਉਣਗੇ Aliens, ਹੋਣਗੇ ਵੱਡੇ ਹਾਦਸੇ

ਬੁਲਗਾਰੀਆ ਦੇ ਬਾਬਾ ਵਾਂਗਾ ਦੀ ਭਵਿੱਖਬਾਣੀ: ਸਾਲ 2022 `ਚ ਧਰਤੀ `ਤੇ ਆਉਣਗੇ Aliens, ਹੋਣਗੇ ਵੱਡੇ ਹਾਦਸੇ

ਬਾਬਾ ਵਾਂਗਾ ਦਾ ਜਨਮ ਸਾਲ 1911 ਵਿੱਚ ਹੋਇਆ ਸੀ ਅਤੇ ਉਸ ਨੇ ਦਾਅਵਾ ਕੀਤਾ ਸੀ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਭਵਿੱਖ ਦੇਖਣ ਦਾ ਦੁਰਲੱਭ ਤੋਹਫ਼ਾ ਦਿੱਤਾ ਹੈ। 12 ਸਾਲ ਦੀ ਉਮਰ ਵਿੱਚ, ਬਾਬਾ ਵਾਂਗਾ ਇੱਕ ਤੇਜ਼ ਤੂਫਾਨ ਵਿੱਚ ਆਪਣੀ ਅੱਖਾਂ ਦੀ ਰੌਸ਼ਨੀ ਗੁਆ ਬੈਠੇ। ਉਸ ਨੇ ਖੁਦ ਆਪਣੀ ਮੌਤ ਦੀ ਸਹੀ ਭਵਿੱਖਬਾਣੀ ਕੀਤੀ ਸੀ।

ਅਸੀਂ ਸਾਰੇ ਕੁੱਝ ਦਿਨਾਂ ਵਿੱਚ ਚੰਗੀਆਂ ਮਾੜੀਆਂ ਯਾਦਾਂ ਦੇ ਨਾਲ 2021 ਨੂੰ ਅਲਵਿਦਾ ਕਹਾਂਗੇ। 2021 ਤੋਂ ਬਾਅਦ ਖੁੱਲ੍ਹੀਆਂ ਬਾਹਾਂ ਨਾਲ ਸਾਲ 2022 ਦਾ ਸਵਾਗਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਨਵੇਂ ਸਾਲ ਬਾਰੇ ਮਸ਼ਹੂਰ ਭਵਿੱਖਬਾਣੀ ਕਰਨ ਵਾਲਿਆਂ ਦੀਆਂ ਭਵਿੱਖਬਾਣੀਆਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਬੁਲਗਾਰੀਆ ਵਿੱਚ ਰਹਿਣ ਵਾਲੇ ਨੇਤਰਹੀਣ ਵੈਂਗੇਲੀਆ ਪਾਂਡੇਵਾ ਗੁਸ਼ਤੇਰੋਵਾ ਉਰਫ਼ ਬਾਬਾ ਵਾਂਗਾ (ਫਕੀਰ ਬਾਬਾ ਵਾਂਗਾ) ਅਜਿਹੇ ਹੀ ਇੱਕ ਮਸ਼ਹੂਰ ਸਾਈਕਿਕ (ਭਵਿੱਖਬਾਣੀ ਕਰਨ ਵਾਲੇ) ਹਨ। ਬਾਬਾ ਵਾਂਗਾ ਨੇ 2022 ਬਾਰੇ ਇੱਕ ਹੈਰਾਨੀਜਨਕ ਭਵਿੱਖਬਾਣੀ ਕੀਤੀ ਹੈ। ਬਾਬਾ ਵਾਂਗਾ ਦਾ ਅਸਲੀ ਨਾਮ ਵੈਂਜੇਲੀਆ ਗੁਸ਼ਤੇਰੋਵਾ ਹੈ ਅਤੇ ਉਸ ਦੀ ਮੌਤ 1996 ਵਿੱਚ ਹੋਈ ਸੀ।

ਬਾਬਾ ਵਾਂਗਾ ਨੇ ਸਾਲ 1996 ਵਿਚ ਮਰਨ ਸਮੇਂ ਸੰਨ 5079 ਤੱਕ ਆਪਣੀ ਭਵਿੱਖਬਾਣੀ ਕੀਤੀ ਸੀ। ਬਾਬਾ ਵੇਂਗਾ ਦਾ ਮਨਣਾ ਸੀ ਕਿ ਸੰਸਾਰ ਦਾ ਅੰਤ 5079 ਵਿੱਚ ਹੋ ਜਾਵੇਗਾ। ਵਾਂਗਾ ਨੇ ਮੌਤ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੇ ਭੰਗ ਹੋਣ, ਵਰਲਡ ਟ੍ਰੇਡ ਸੈਂਟਰ ‘ਤੇ 2001 ਦੇ ਹਮਲੇ, 2004 ਦੀ ਸੁਨਾਮੀ, ਅਮਰੀਕੀ ਰਾਸ਼ਟਰਪਤੀ ਵਜੋਂ ਅਫਰੀਕੀ ਅਮਰੀਕੀ ਮੂਲ ਦੇ ਵਿਅਕਤੀ ਦੇ ਚੁਣੇ ਜਾਣ ਤੇ ਬ੍ਰਿਟੇਨ ਦੀ ਰਾਜਕੁਮਾਰੀ ਡਾਇਨਾ ਦੀ ਮੌਤ ਨਾਲ ਹੋਰ ਕਈ ਭਵਿੱਖਬਾਣੀਆਂ ਕੀਤੀਆਂ ਸਨ।

ਬਾਬਾ ਵਾਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ 2022 ਵਿਚ ਧਰਤੀ ‘ਤੇ ਤਬਾਹੀ ਹੋਵੇਗੀ। ਉਸ ਦਾ ਕਹਿਣਾ ਹੈ ਕਿ ਸਾਲ 2022 ਵਿੱਚ ਦੁਨੀਆਂ ਵਿੱਚ ਪਾਣੀ ਦਾ ਸੰਕਟ ਡੂੰਘਾ ਹੋਣ ਵਾਲਾ ਹੈ। ਕਈ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਹੋ ਜਾਵੇਗੀ। ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਝੀਲਾਂ ਅਤੇ ਤਾਲਾਬ ਸੁੰਗੜ ਜਾਣਗੇ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਹੋਰਨਾਂ ਥਾਵਾਂ ’ਤੇ ਪਲਾਇਨ ਕਰਨ ਲਈ ਮਜਬੂਰ ਹੋਣਗੇ।

ਇੰਨਾ ਹੀ ਨਹੀਂ 2022 ‘ਚ ਗਲੋਬਲ ਵਾਰਮਿੰਗ ਵਧੇਗੀ। ਗਲੋਬਲ ਵਾਰਮਿੰਗ ਦਾ ਸਭ ਤੋਂ ਵੱਧ ਅਸਰ ਭਾਰਤ ਵਿੱਚ ਦੇਖਣ ਨੂੰ ਮਿਲੇਗਾ। 2022 ਵਿੱਚ ਇੱਥੇ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਭਾਰਤ ਵਿੱਚ ਤਾਪਮਾਨ ਵਧਣ ਨਾਲ ਟਿੱਡੀਆਂ ਦੀ ਆਬਾਦੀ ਵਧੇਗੀ। ਉਹ ਹਰੇ ਖੇਤਰਾਂ ਵਿੱਚ ਲੱਖਾਂ ਖੇਤਾਂ ‘ਤੇ ਹਮਲਾ ਕਰੇਗੀ ਅਤੇ ਸਭ ਕੁੱਝ ਤਬਾਹ ਕਰ ਦੇਵੇਗੀ। ਇਸ ਨਾਲ ਦੇਸ਼ ਵਿੱਚ ਅਕਾਲ ਦੀ ਸਥਿਤੀ ਪੈਦਾ ਹੋ ਜਾਵੇਗੀ।

ਗਲੋਬਲ ਵਾਰਮਿੰਗ ਕਾਰਨ ਰੂਸ ਦੇ ਸਾਇਬੇਰੀਆ ਖੇਤਰ ਵਿੱਚ ਬਰਫ਼ ਪਿਘਲਣੀ ਸ਼ੁਰੂ ਹੋ ਜਾਵੇਗੀ, ਜਿਸ ਕਾਰਨ ਇੱਕ ਖ਼ਤਰਨਾਕ ਵਾਇਰਸ ਦੁਨੀਆ ਦੇ ਸਾਹਮਣੇ ਆ ਜਾਵੇਗਾ। ਇਹ ਵਾਇਰਸ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਫੈਲੇਗਾ ਅਤੇ ਇਸ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਸਾਰੇ ਪ੍ਰਬੰਧ ਅਸਫਲ ਹੋ ਜਾਣਗੇ। ਬਾਬਾ ਵੇਂਗਾ ਦੇ ਅਨੁਸਾਰ, ਸਾਲ 2022 ਵਿੱਚ ਦੁਨੀਆ ਵਿੱਚ ਭੂਚਾਲ ਅਤੇ ਸੁਨਾਮੀ ਦਾ ਖ਼ਤਰਾ ਵੱਧ ਜਾਵੇਗਾ।

ਹਿੰਦ ਮਹਾਸਾਗਰ ਵਿੱਚ ਭੂਚਾਲ ਤੋਂ ਬਾਅਦ ਇੱਕ ਵੱਡੀ ਸੁਨਾਮੀ ਆਵੇਗੀ, ਜੋ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੋਨੇਸ਼ੀਆ, ਭਾਰਤ ਸਮੇਤ ਦੁਨੀਆ ਦੇ ਦੇਸ਼ਾਂ ਦੇ ਤੱਟਵਰਤੀ ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗੀ। ਇਸ ਸੁਨਾਮੀ ਵਿੱਚ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਵੇਗੀ। ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਏਲੀਅਨ ਧਰਤੀ ‘ਤੇ ਜੀਵਨ ਦੀ ਖੋਜ ਕਰਨ ਲਈ ‘ਓਮੁਆਮੁਆ’ ਨਾਮਕ ਇੱਕ ਐਸਟਰਾਇਡ ਭੇਜਣਗੇ।

Check Also

ਜਦੋਂ ਮਿਸ ਪੂਜਾ ਨੂੰ ਏਅਰਪੋਰਟ ਤੋਂ ਪਿਆ ਭੱਜਣਾ, ਵੇਖੋ ਫਿਰ ਅੱਗੇ ਕੀ ਹੋਇਆ

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਇੰਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ …

Recent Comments

No comments to show.