ਜਲੰਧਰ ਚ ਪੁਲਿਸ ਤੇ ਕਿਸਾਨਾਂ ਵਿਚਕਾਰ ਹੋਈ ਝੜਪ, ਕਿਸਾਨਾਂ ਨੇ ਪਾਤੇ ਖਿਲਾਰੇ

ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨ ਦੇ ਖਿਲਾਫ ਭਾਜਪਾ ਸਰਕਾਰ ਦੇ ਖਿਲਾਫ ਆਪਣੀ ਲੜਾਈ ਨੂੰ ਜਾਰੀ ਰੱਖੀ ਹੋਏ ਹਨ ਇਸੇ ਦੌਰਾਨ ਅੱਜ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਵੱਲੋ ਪੰਜਾਬ ਸਰਕਾਰ ਵਿਰੁੱਧ ਜਲੰਧਰ ਦੇ ਕੰਪਨੀ ਬਾਗ ਚੌਕ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਦੌਰਾਨ ਵੱਡੀ ਗਿਣਤੀ ਚ ਇਕੱਠੇ ਹੋਏ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਉਸ ਥਾਂ ਦੇ ਨੇੜੇ ਪਹੁੰਚ ਗਏ ਜਿਥੇ ਭਾਜਪਾ ਵਾਲੇ ਸਮਾਗਮ ਕਰ ਰਹੇ ਸਨ ਹਾਲਾਕਿ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ

ਪੁਲਿਸ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਦੰਗਾ ਰੋਕੂ ਗੱਡੀਆ, ਜੇ ਸੀ ਬੀ ਮਸ਼ੀਨਾਂ, ਰੇਤਾ ਬਜਰੀ ਦੇ ਭਰੇ ਟਿੱਪਰ ਸੜਕਾਂ ਦੇ ਵਿਚਕਾਰ ਖੜੇ ਕੀਤੇ ਹੋਏ ਸਨ ਕਿਸਾਨ ਜੱਥੇਬੰਦੀਆ ਦੁਆਰਾਂ ਭਾਜਪਾ ਦੇ ਸਮਾਗਮ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਸੀ ਜਿਸ ਦੇ ਚੱਲਦਿਆਂ ਹੋਇਆਂ ਪੁਲਿਸ ਦੇ 1400 ਤੋਂ ਵੱਧ ਕਰਮੀ ਤਾਇਨਾਤ ਕੀਤੇ ਹੋਏ ਸਨ ਪਰ ਜਿਉਂ ਹੀ ਕਿਸਾਨ ਇਕ ਥਾਂ ਤੋਂ ਬੈਰੀਕੇਡ ਟੱਪ ਕੇ ਸਮਾਗਮ ਵਾਲੀ ਥਾਂ

ਨੇੜੇ ਪੁੱਜੇ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਕਿਸਾਨ ਮੰਗ ਕਰ ਰਹੇ ਸਨ ਕਿ ਭਾਜਪਾ ਦਾ ਸਮਾਗਮ ਬੰਦ ਕਰਵਾਇਆ ਜਾਵੇ ਪੁਲਿਸ ਨਾਲ ਕਿਸਾਨਾ ਦੀ ਹੋਈ ਇਸ ਖਿੱਚ ਧੂਹ ਵਿਚ ਕਈ ਕਿਸਾਨਾਂ ਦੇ ਕੱਪੜੇ ਵੀ ਪਾਟ ਗਏ ਪਰ ਕਿਸਾਨ ਭਾਜਪਾ ਦੇ ਵਿਰੁੱਧ ਜਮ ਕੇ ਨਾਹਰੇਬਾਜ਼ੀ ਕਰਦੇ ਰਹੇ ਤੇ ਉੱਥੇ ਹੀ ਡਟੇ ਰਹੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ