ਸਟੇਜ ਤੋਂ ਵੱਡੇ ਐਲਾਨ ਲੱਗ ਗਏ ਜੈਕਾਰੇ ਹੁਣ ਕਹਿ ਕੇ ਦਿਖਾਉਣ ਕਾਨੂੰਨ ਨਹੀਂ ਹੁੰਦੇ ਰੱਦ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਆਪਣੇ ਹੱਕਾ ਵਾਸਤੇ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਇਸੇ ਦੌਰਾਨ ਸਟੇਜ ਤੋ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਕਿਸਾਨ ਆਗੂਆਂ ਨੇ ਆਖਿਆਂ ਕਿ ਹੁਣ ਇਹ ਅੰਦੋਲਨ ਸਰਬ ਵਿਆਪੀ ਅੰਦੋਲਨ ਬਣ ਚੁੱਕਿਆ ਹੈ ਅਤੇ ਇਸ ਦੀਆ ਕੋਈ ਹੱਦਾ ਬੰਨੇ ਨਹੀ ਹਨ ਅਤੇ ਦੇਸ਼ ਭਰ ਦੇ ਵਿੱਚ ਕਿਸਾਨ ਇਕੱਠ ਕਰ ਰਹੇ ਹਨ ਅਤੇ ਸਰਕਾਰ ਜਿਸ ਨੀਵੇ ਪੱਧਰ ਤੱਕ ਜਾ ਸਕਦੀ ਸੀ ਦਿਨ ਬ ਦਿਨ ਨੀਵੇ ਪੱਧਰ ਤੱਕ ਜਾ ਰਹੀ ਹੈ ਅਤੇ ਪਿਛਲੀ ਮੀਟਿੰਗ ਦੇ ਵਿੱਚ ਜੋ ਝਟਕਾ ਕਿਸਾਨ ਆਗੂਆਂ ਨੇ ਸਰਕਾਰ ਦੇ ਮੰਤਰੀਆਂ ਨੂੰ ਦਿੱਤਾ ਹੈ

ਉਹ ਉਸ ਝਟਕੇ ਨੂੰ ਨਹੀ ਸਹਿ ਸਕੇ ਤੇ ਉੱਠ ਕੇ ਆਪੋ ਆਪਣੇ ਕਮਰਿਆਂ ਦੇ ਵਿੱਚ ਚਲੇ ਗਏ ਉਹਨਾਂ ਆਖਿਆਂ ਕਿ ਪਹਿਲਾ ਪਹਿਲਾ ਇਸ ਅੰਦੋਲਨ ਨੂੰ ਕੇਵਲ ਪੰਜਾਬ ਤੇ ਹਰਿਆਣਾ ਦਾ ਅੰਦੋਲਨ ਕਿਹਾ ਗਿਆ ਪਰ ਹੁਣ ਜਦੋ ਦੇ ਯੂ ਪੀ, ਉਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰਾਂ ਦੇ ਕਿਸਾਨ ਵੀ ਆ ਕੇ ਬਾਰਡਰਾ ਤੇ ਬੈਠ ਗਏ ਹਨ ਤਾ ਉਦੋਂ ਦੀਆ ਸਰਕਾਰ ਦੀਆ ਨੀਂਦਾਂ ਹਰਾਮ ਹੋਈਆ ਪਈਆਂ ਹਨ ਅਤੇ ਦੇਸ਼ ਭਰ ਚ ਉਥੱਲ ਪੁੱਥਲ ਹੋਈ ਪਈ ਹੈ ਉਹਨਾਂ ਦੱਸਿਆ ਕਿ ਮੀਟਿੰਗ ਦੇ ਵਿੱਚ ਜਦ ਮੰਤਰੀਆਂ ਨੇ ਕਿਹਾ ਕਿ ਕਾਨੂੰਨ ਰੱਦ ਨਹੀ ਹੋ ਸਕਦੇ ਤਾ ਅਸੀ ਜਵਾਬ ਦਿੱਤਾ ਕਿ 70 ਤੋ ਵੱਧ

ਕਿਸਾਨ ਸ਼ ਹੀ ਦ ਹੋ ਚੁੱਕੇ ਹਨ ਤੁਸੀ ਦੱਸੋ ਹੋਰ ਕਿੰਨਿਆਂ ਦੀ ਬਲੀ ਲੈਣਾ ਚਾਹੁੰਦੇ ਹੋ ਅਸੀ ਤਿਆਰ ਹਾਂ ਤੇ ਇਹ ਅੰਦੋਲਨ ਕਿਸੇ ਵੀ ਕੀਮਤ ਤੇ ਸਮਾਪਤ ਨਹੀ ਹੋਵੇਗਾ ਜਦ ਤੱਕ ਕਾਨੂੰਨ ਰੱਦ ਨਹੀ ਹੁੰਦੇ ਹਨ ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਕੋਲ ਕਿਸਾਨਾ ਦੇ ਸਵਾਲਾ ਦਾ ਕੋਈ ਜਵਾਬ ਨਹੀ ਹੈ ਅਤੇ ਹੁਣ ਸਰਕਾਰ ਵੱਲੋ ਮੀਟਿੰਗ ਲਈ ਨਵੀ ਤਰੀਕ 15 ਜਨਵਰੀ ਦੇ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਵੱਲੋ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ ਜੋ ਕਿ ਕੋਈ ਛੋਟੀ ਗੱਲ ਨਹੀ ਹੈ ਅਤੇ ਇਸ ਬਾਰੇ ਸਾਨੂੰ ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਜੋ ਕਿ

ਪੰਜਾਬੀ ਹਨ ਉਹਨਾਂ ਦਾ ਫੋਨ ਆਇਆ ਜਿਨ੍ਹਾਂ ਨੇ ਦੱਸਿਆ ਕਿ ਅਸੀ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਕੋਲ ਗਏ ਸੀ ਤੇ ਉਹਨਾਂ ਨੂੰ ਮੋਦੀ ਦੀ ਸੋਚਣੀ ਬਾਰੇ ਅਤੇ ਇਸ ਕਿਸਾਨੀ ਅੰਦੋਲਨ ਬਾਰੇ ਦੱਸਿਆ ਜਿਸ ਤੋ ਬਾਅਦ ਉਹਨਾਂ ਵੱਲੋ ਭਾਰਤ ਦਾ ਦੌਰਾ ਰੱਦ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਸਰਕਾਰ ਉੱਪਰ ਕਾਨੂੰਨ ਵਾਪਿਸ ਲੈਣ ਦਾ ਬਹੁਤ ਦਬਾਅ ਹੈ ਤੇ ਹੁਣ ਉਹ ਕੋਈ ਬਹਾਨਾ ਲੱਭ ਰਹੇ ਹਨ ਜਿਸ ਨਾਲ ਉਹਨਾਂ ਦੀ ਵੀ ਸਾਖ ਬਚੀ ਰਹੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News