ਸੁਪਰੀਮ ਕੋਰਟ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਡਾ ਫ਼ੈਸਲਾ

ਇਸ ਵੇਲੇ ਦੀ ਵੱਡੀ ਖਬਰ ਸੁਪਰੀਮ ਕੋਰਟ ਤੋ ਆ ਰਹੀ ਹੈ ਕਿ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਪਾਈਆ ਵੱਖ ਵੱਖ ਅਰਜ਼ੀਆਂ ਤੇ ਅੱਜ ਸੁਣਵਾਈ ਕੀਤੀ ਗਈ ਹੈ ਜਿਹਨਾ ਵਿੱਚੋਂ ਇਕ ਪਟੀਸ਼ਨ ਦਿੱਲੀ ਧਰਨਾ ਦੇ ਰਹੇ ਕਿਸਾਨਾ ਨੂੰ ਹਟਾਉਣ ਲਈ ਪਾਈ ਗਈ ਸੀ ਜਦਕਿ ਦੂਜੀ ਕੇਂਦਰੀ ਖੇਤੀ ਕਾਨੂੰਨਾ ਦੀ ਵੈਦਤਾ ਬਾਰੇ ਸੀ ਜਿਸ ਤੇ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਹੋਰਨਾ ਜੱਜਾਂ ਨੇ ਵੱਖ ਵੱਖ ਟਿੱਪਣੀਆਂ ਕੀਤੀਆਂ ਹਨ ਅਤੇ ਇਹਨਾਂ ਟਿੱਪਣੀਆਂ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਨੇ ਕੇਦਰ ਸਰਕਾਰ ਨੂੰ ਚੰਗੀ ਤਰਾ ਝਾੜ ਪਾਈ ਹੈ ਪਰ ਇਸ ਵਿਚਾਲੇ ਜਿਸ ਫੈਸਲੇ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ

ਉਹ ਇਹ ਹੈ ਕਿ ਸੁਪਰੀਮ ਕੋਰਟ ਨੇ ਕੇਦਰ ਨੂੰ ਝਾੜ ਪਾਉਦਿਆ ਖੁਦ ਇਹਨਾਂ ਕਾਨੂੰਨਾ ਤੇ ਰੋਕ ਲਗਾਉਣ ਦੀ ਗੱਲ ਆਖੀ ਹੈ ਚੀਫ ਜਸਟਿਸ ਆਫ ਇੰਡੀਆ ਨੇ ਆਪਣੀ ਟਿੱਪਣੀ ਦੇ ਵਿੱਚ ਕਿਹਾ ਹੈ ਕਿ ਜੇਕਰ ਕੇਦਰ ਇਨ੍ਹਾਂ ਕਾਨੂੰਨਾ ਤੇ ਰੋਕ ਨਹੀ ਲਗਾਉਣਾ ਚਾਹੁੰਦੀ ਤਾ ਅਸੀ ਇਨ੍ਹਾਂ ਕਾਨੂੰਨਾ ਤੇ ਰੋਕ ਲਗਾਵਾਂਗੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਕਰਦਿਆਂ ਚੀਫ ਜਸਟਿਸ ਆਫ ਇੰਡੀਆ ਨੇ ਕਿਸਾਨਾ ਦੇ ਅੰਦੋਲਨ ਦੀ ਤਾਰੀਫ਼ ਕੀਤੀ ਅਤੇ ਕੇਦਰ ਸਰਕਾਰ ਨੂੰ ਫਿਟਕਾਰ ਲਗਾਈ ਹੈ ਉਹਨਾਂ ਕਿਹਾ ਕਿ ਦੇਸ਼ ਦੀ ਸਰਬ-ਉੱਚ ਅਦਾਲਤ ਕੇਦਰ ਸਰਕਾਰ ਦੇ ਰਵੱਈਏ ਤੋ ਨਿਰਾਸ਼ ਹੈ ਅਤੇ ਸੋਚ ਰਹੀ ਹੈ ਕਿ

ਖੁਦ ਕੇਂਦਰੀ ਕਾਨੂੰਨਾ ਨੂੰ ਹੋਲਡ ਤੇ ਰੱਖਿਆਂ ਜਾਵੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਸਾਨਾ ਨੂੰ ਸਵਾਲ ਵੀ ਕੀਤਾ ਹੈ ਕਿ ਜੇਕਰ ਉਹ ਇਨ੍ਹਾਂ ਕਾਨੂੰਨਾ ਤੇ ਰੋਕ ਲਗਾਉਂਦੀ ਹੈ ਤਾ ਕੀ ਕਿਸਾਨ ਆਪਣਾ ਅੰਦੋਲਨ ਖਤਮ ਕਰ ਦੇਣਗੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਕ ਹੋਰ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਉਹ ਕਿਸਾਨਾ ਦੇ ਪ੍ਰਦਰਸ਼ਨ ਨੂੰ ਰੋਕ ਨਹੀ ਸਕਦੀ ਹੈ ਜੇਕਰ ਕਿਸਾਨ ਆਪਣਾ ਅੰਦੋਲਨ ਜਾਰੀ ਰੱਖਣਾ ਚਾਹੁਣ ਤਾ ਉਹ ਆਪਣਾ ਅੰਦੋਲਨ ਜਾਰੀ ਰੱਖ ਸਕਦੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News