ਸੁਪਰੀਮ ਕੋਰਟ ਨੇ ਤਿੰਨ ਖੇਤੀ ਕਾਨੂੰਨਾਂ ਤੇ ਲਾਈ ਰੋਕ

ਸੁਪਰੀਮ ਕੋਰਟ ਚ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਦਿੱਲੀ ਦੀਆਂ ਸ ਰ ਹੱ ਦਾਂ ਤੇ ਜਾਰੀ ਕਿਸਾਨ ਅੰਦੋਲਨ ਨਾਲ ਜੁੜੀਆਂ ਪਟੀਸ਼ਨਾਂ ਤੇ ਸੁਣਵਾਈ ਕੀਤੀ ਗਈ। ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਕਾਨੂੰਨਾਂ ’ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਮੁੱਦੇ ਲਈ 4 ਮੈਂਬਰੀ ਕਮੇਟੀ ਬਣਾਈ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਕਿਹਾ ਕਿ ਕਿਸਾਨੀ ਮੁੱਦੇ ਦਾ ਹੱਲ ਕੱਢਣ ਲਈ ਅਸੀਂ ਆਪਣੇ ਹਿਸਾਬ ਨਾਲ ਇਕ ਕਮੇਟੀ ਦਾ ਗਠਨ ਕੀਤਾ ਹੈ।

ਇਹ ਅਸੀਂ ਤੈਅ ਕਰਾਂਗੇ ਕਿ ਕਮੇਟੀ ’ਚ ਕੌਣ ਹੋਵੇਗਾ ਅਤੇ ਕੌਣ ਨਹੀਂ। ਕੋਈ ਵੀ ਤਾਕਤ ਸਾਨੂੰ ਨਵੇਂ ਖੇਤੀ ਕਾਨੂੰਨਾਂ ’ਤੇ ਜਾਰੀ ਗਤੀਰੋਧ ਨੂੰ ਖ਼ਤਮ ਕਰਨ ਲਈ ਕਮੇਟੀ ਦਾ ਗਠਨ ਕਰਨ ਤੋਂ ਨਹੀਂ ਰੋਕ ਸਕਦੀ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਉਸ ਨੂੰ ਸਮੱਸਿਆ ਦਾ ਹੱਲ ਕਰਨ ਲਈ ਕਾਨੂੰਨ ਨੂੰ ਮੁਅੱਤਲ ਕਰਨ ਦਾ ਅਧਿਕਾਰ ਹੈ। ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ

ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Posted in News