ਲੱਖਾ ਸਿਧਾਣਾ ਦਾ ਵੱਡਾ ਐਲਾਨ ਜੱਜਾਂ ਖਿ ਲਾ ਫ ਹੋ ਗਿਆ ਸਿੱਧਾ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾ ਤੇ ਡਟੇ ਹੋਏ ਹਨ ਇਸੇ ਦੌਰਾਨ ਕਿਸਾਨ ਅੰਦੋਲਨ ਨਾਲ ਮੁੱਢ ਤੋ ਜੁੜੇ ਹੋਏ ਲੱਖਾ ਸਿਧਾਣਾ ਜੋ ਕਿ ਵਾਪਿਸ ਪੰਜਾਬ ਪਰਤ ਕੇ ਵੱਖ ਵੱਖ ਪਿੰਡਾਂ ਚ ਜਾ ਕੇ ਕਿਸਾਨਾ ਨੂੰ ਲਾਮਬੰਦ ਕਰ ਰਹੇ ਹਨ ਇਸੇ ਦੌਰਾਨ ਇਕ ਪਿੰਡ ਚ ਪਹੁੰਚੇ ਲੱਖਾ ਸਿਧਾਣਾ ਨੇ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਸਰਕਾਰ ਨਾਲ ਇਸ ਲੜਾਈ ਵਿੱਚ ਸਾਰੇ ਪੰਜਾਬੀਆ ਦਾ ਦਿੱਲੀ ਪਹੁੰਚਣਾ ਜਰੂਰੀ ਹੈ ਅਤੇ ਹਰ ਕੋਈ ਆਪੋ ਆਪਣੇ ਟਰੈਕਟਰ ਤੇ ਗੱਡੀਆਂ ਲੈ ਕੇ 20 ਤਰੀਕ ਤੱਕ ਦਿੱਲੀ ਪੁੱਜ ਜਾਣ

ਉਹਨਾਂ ਆਖਿਆਂ ਕਿ ਪੰਜਾਬ ਦੇ ਹਰ ਇਕ ਵਾਸੀ ਦਾ ਦਿੱਲੀ ਪੁੱਜਣ ਦਾ ਫਰਜ ਬਣਦਾ ਹੈ ਕਿਉਂਕਿ ਇਹਨਾਂ ਕਾਲੇ ਕਾਨੂੰਨਾ ਨਾਲ ਨਾ ਕੇਵਲ ਕਿਸਾਨ ਬਲਕਿ ਹਰ ਵਰਗ ਦੇ ਲੋਕਾ ਦਾ ਨੁਕਸਾਨ ਹੋਵੇਗਾ ਅਤੇ ਸਭ ਤੋ ਵੱਡੀ ਗੱਲ ਕਿ ਇਹਨਾ ਕਾਨੂੰਨਾ ਨਾਲ ਜਿੱਥੇ ਸਾਡੀ ਰੋਟੀ ਦਾ ਮਸਲਾ ਬਣਿਆਂ ਹੋਇਆਂ ਹੈ ਉੱਥੇ ਹੀ ਸਾਡੀਆ ਆਉਣ ਵਾਲ਼ੀਆਂ ਨਸਲਾਂ ਵੀ ਤਬਾਹ ਹੋ ਸਕਦੀਆ ਹਨ ਉਹਨਾਂ ਆਖਿਆਂ ਕਿ ਸਰਕਾਰ ਆਪਣੀ ਮਨਮਰਜ਼ੀ ਦੇ ਕਾਨੂੰਨ ਬਣਾ ਕੇ ਲੋਕਾ ਨਾਲ ਧੱਕਾ ਕਰ ਰਹੀ ਹੈ ਤੇ ਸਰਕਾਰ ਵੀ ਇਹ ਚੰਗੀ ਤਰਾ ਜਾਣਦੀ ਹੈ ਕਿ

ਜੇਕਰ ਉਸ ਦਾ ਵਿਰੋਧ ਕਿਸੇ ਨੇ ਕਰਨਾ ਹੈ ਤੇ ਉਹ ਪੰਜਾਬ ਦੇ ਸੂਰਮੇ ਯੋਧਿਆਂ ਨੇ ਹੀ ਕਰਨਾ ਹੈ ਜੋ ਕਿ ਪੰਜਾਬ ਦੇ ਜੰਮਿਆ ਨੇ ਕਰਕੇ ਵੀ ਦਿਖਾਇਆ ਹੈ ਉਹਨਾਂ ਆਖਿਆਂ ਕਿ ਸੁਪਰੀਮ ਕੋਰਟ ਦੇ ਵੱਲੋ ਫਿਲਹਾਲ ਕਾਨੂੰਨਾ ਤੇ ਰੋਕ ਲਗਾ ਦਿੱਤੀ ਗਈ ਹੈ ਪਰ ਸੁਪਰੀਮ ਕੋਰਟ ਵੱਲੋ ਜੋ ਕੀਤਾ ਗਿਆ ਹੈ ਉਹ ਸਰਕਾਰ ਦੇ ਅਨੁਸਾਰ ਹੀ ਕੀਤਾ ਗਿਆ ਹੈ ਤਾ ਜੋ ਲੋਕ ਇੱਥੋਂ ਉੱਠ ਕੇ ਤੁਰ ਜਾਣ ਤੇ ਇਸ ਨੂੰ ਠੰਡੇ ਬਸਤੇ ਚ ਪਾ ਦਿੱਤਾ ਜਾਵੇ ਉਹਨਾਂ ਆਖਿਆਂ ਕਿ ਕੋਰਟਾਂ ਦੇ ਜੱਜ ਵੀ ਸਰਕਾਰਾ ਦੇ ਹੀ ਹਨ ਇਸ ਲਈ ਸਾਨੂੰ ਕਿਸੇ ਤੇ ਵੀ ਯਕੀਨ ਨਹੀ ਹੈ ਤੇ ਜੇਕਰ ਯਕੀਨ ਹੈ ਤਾ ਉਹ ਹੈ ਆਪਣੇ ਲੋਕਾ ਤੇ ਜੋ ਕਿ ਦਿ੍ਰੜ ਨਿਸ਼ਚੇ ਨਾਲ ਜੁਲਮ ਦੇ ਵਿਰੁੱਧ ਡਟੇ ਹੋਏ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News