ਮੀਟਿੰਗ ਤੋਂ ਬਾਹਰ ਆ ਜਥੇਬੰਦੀਆਂ ਨੇ ਦੱਸੀ ਅੰਦਰਲੀ ਪੂਰੀ ਕਹਾਣੀ

ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਅੱਜ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਸੀ ਜਿਸ ਵੱਲ ਸਾਰਿਆ ਦੀਆ ਨਜਰਾ ਟਿਕੀਆਂ ਹੋਈਆ ਸਨ ਕਿ ਸ਼ਾਿੲਦ ਇਸ ਮੀਟਿੰਗ ਵਿੱਚ ਕਿਸਾਨਾ ਦੀਆ ਮੰਗਾ ਮੰਨ ਲਈਆ ਜਾਣ ਇਸੇ ਦੌਰਾਨ ਮੀਟਿੰਗ ਚ ਸ਼ਾਮਿਲ ਕਿਸਾਨ ਆਗੂ ਅਭਮਮਨਿੰਯੂ ਕੋਹਾੜ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਸਭ ਤੋ ਪਹਿਲਾ ਕੇਂਦਰੀ ਮੰਤਰੀਆਂ ਨੂੰ ਇਹ ਆਖਿਆਂ ਗਿਆ ਜਿਹਨਾ ਟਰਾਸਪੋਰਟ ਵਾਲਿਆ ਨੇ ਕਿਸਾਨਾ ਦੀ ਮਦਦ ਕੀਤੀ ਹੈ ਹੁਣ ਉਹਨਾਂ ਨੂੰ ਐੱਨ ਆਈ ਏ ਨੇ ਨੋਟਿਸ ਭੇਜਿਆ ਹੈ

ਜਿਸ ਤੋ ਸਾਫ ਹੈ ਕਿ ਸਰਕਾਰ ਏਸ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਟਰਾਸਪੋਰਟਰ ਕੁਝ ਗ ੜ ਬ ੜ ਕਰਦੇ ਹਨ ਤਾ ਤੁਸੀ ਕਿਸਾਨਾ ਨੂੰ ਇਸ ਅੰਦੋਲਨ ਨੂੰ ਜਿੱਤ ਲੈਣ ਦਿੱਉ ਫਿਰ ਬਾਅਦ ਚ ਤੁਸੀ ਉਹਨਾਂ ਨੂੰ ਨੋਟਿਸ ਭੇਜਦੇ ਰਹਿਉ ਤੇ ਇਸ ਦੌਰਾਨ ਕਿਸਾਨਾ ਨੇ ਇਹ ਗੱਲ ਵੀ ਸਾਫ ਕਹੀ ਕਿ ਕਿਸਾਨ ਪਿੱਛੇ ਹੱਟਣ ਵਾਲੇ ਨਹੀ ਹਨ ਭਾਵੇ ਇਸ ਲਈ ਕਿਸਾਨਾ ਨੂੰ ਹੋਰ ਵੀ ਕਿੰਨੀਆਂ ਕੁਰਬਾਨੀਆਂ ਕਿਉ ਨਾ ਦੇਣੀਆਂ ਪੈ ਜਾਣ

ਉਹਨਾਂ ਦੱਸਿਆ ਕਿ ਖੇਤੀ-ਬਾੜੀ ਮੰਤਰੀ ਨੇ ਕਿਸਾਨ ਆਗੂਆਂ ਨੂੰ ਆਖਿਆਂ ਕਿ ਹੁਣ ਤਾ ਸੁਪਰੀਮ ਕੋਰਟ ਨੇ ਕਾਨੂੰਨ ਸਸਪੈਂਡ ਕਰ ਦਿੱਤੇ ਹਨ ਤੇ ਤੁਸੀ ਹੁਣ ਅੰਦੋਲਨ ਵਾਪਿਸ ਲਉ ਜਿਸ ਤੇ ਕਿਸਾਨ ਆਗੂਆਂ ਸਾਫ ਆਖਿਆਂ ਹੈ ਕਿ ਕਾਨੂੰਨ ਸਸਪੈੱਡ ਹੋਏ ਨਾ ਕਿ ਰੱਦ ਤੇ ਕੋਰਟ ਜਦ ਚਾਹੇ ਫਿਰ ਤੋ ਇਹਨਾਂ ਕਾਨੂੰਨਾ ਨੂੰ ਬਹਾਲ ਕਰ ਸਕਦੀ ਹੈ ਇਸ ਲਈ ਜਦ ਤੱਕ ਸਰਕਾਰ ਕਾਨੂੰਨ ਰੱਦ ਨਹੀ ਕਰਦੀ ਅੰਦੋਲਨ ਜਾਰੀ ਰਹੇਗਾ ਅਤੇ ਇਸ ਤਰਾ ਸੁਪਰੀਮ ਕੋਰਟ ਵੱਲੋ ਵੀ ਕਿਸਾਨਾ ਦੇ ਹੱਕ ਚ ਆ ਕੇ ਕਾਨੂੰਨਾ ਰੋਕ ਲਗਾਈ ਹੈ ਉਹਨਾਂ ਦੱਸਿਆ ਕਿ

ਕਿਸਾਨ ਆਗੂਆਂ ਨੇ ਸਾਫ ਆਖਿਆ ਹੈ ਕਿ ਜੇਕਰ ਸਰਕਾਰ ਕਿਸਾਨਾ ਦੀ ਮੰਗਾ ਮੰਨ ਕੇ ਖੇਤੀ ਕਾਨੂੰਨ ਵਾਪਿਸ ਲੈਦੀ ਹੈ ਅਤੇ ਐੱਮ ਐੱਸ ਪੀ ਤੇ ਕਾਨੂੰਨ ਲਾਗੂ ਕਰਦੀ ਹੈ ਤਾ ਕਿਸਾਨ ਖੇਤੀ-ਬਾੜੀ ਮੰਤਰੀ ਨੂੰ ਆਪਣੇ ਸਿਰ ਤੇ ਬਿਠਾਉਣ ਨੂੰ ਵੀ ਤਿਆਰ ਹਨ ਕਿਉਂਕਿ ਕਿਸਾਨਾ ਦੀ ਸਰਕਾਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News