ਕਿਸਾਨਾਂ ਨੇ ਦਿੱਲੀ ਤੋਂ ਭਜਾਇਆ ਅਕਾਲੀ ਲੀਡਰ ਰਾਜੇਆਣਾ, ਤਾਕੀ ਵੀ ਨੀਂ ਬੰਦ ਕਰਨ ਦਿੱਤੀ ਗੱਡੀ ਦੀ

ਦਿੱਲੀ ਦੇ ਵਿੱਚ ਕਿਸਾਨਾ ਦਾ ਸੰਘਰਸ਼ ਲਗਾਤਾਰ ਜਾਰੀ ਹੈ ਵੱਖ ਵੱਖ ਥਾਵਾ ਤੇ ਸਟੇਜਾ ਲਾਈ ਬੈਠੇ ਕਿਸਾਨ ਆਗੂ ਆਪਣੀ ਗੱਲ ਲੋਕਾ ਅੱਗੇ ਰੱਖ ਰਹੇ ਹਨ ਅਤੇ ਖੇਤੀ ਬਿੱਲਾ ਨੂੰ ਰੱਦ ਕਰਨ ਲਈ ਸਰਕਾਰ ਨੂੰ ਮਨਾ ਰਹੇ ਹਨ ਦੂਜੇ ਪਾਸੇ ਕਿਸਾਨ ਆਗੂਆਂ ਅਤੇ ਕਿਸਾਨਾ ਵੱਲੋ ਆਪਣੀਆਂ ਸਟੇਜਾ ਤੇ ਜਾਂ ਫਿਰ ਪੰਡਾਲਾਂ ਵਿੱਚ ਕਿਸੇ ਵੀ ਸਿਆਸੀ ਆਗੂਆਂ ਨੂੰ ਵੜਨ ਦੇਣ ਤੋ ਵਰਜਣਾ ਕੀਤੀ ਗਈ ਹੈ ਇਸੇ ਤਹਿਤ ਅੱਜ ਟਿੱਕਰੀ ਬਾਰਡਰ ਤੇ ਕਿਸਾਨਾ ਵੱਲੋ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਦਾ ਤਿੱਖਾ ਵਿਰੋਧ ਕੀਤਾ ਗਿਆ ਜਗਤਾਰ ਸਿੰਘ ਰਾਜੇਆਣਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੇ ਪਹੁੰਚੇ ਸਨ

ਜਿੱਥੇ ਕਿ ਕਿਸਾਨਾ ਨੇ ਨਾ ਤਾ ਉਹਨਾਂ ਨੂੰ ਸਟੇਜ ਤੇ ਚੜਨ ਦਿੱਤਾ ਤੇ ਨਾ ਹੀ ਪੰਡਾਲ ਵਿੱਚ ਵੜਨ ਦਿੱਤਾ ਜਿਸ ਤੋ ਬਾਅਦ ਉਹਨਾਂ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਆਪਣੇ ਵਿਰੋਧ ਨੂੰ ਦੇਖਦਿਆਂ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਉੱਥੋਂ ਭੱਜ ਨਿਕਲੇ ਅਤੇ ਉੱਥੋਂ ਗੱਡੀ ਭਜਾ ਕੇ ਲੋਕਾ ਤੋ ਆਪਣੀ ਜਾ ਨ ਬਚਾਈ ਵੀਡਿਉ ਵਿਚਲੇ ਨੌਜਵਾਨ ਦਾ ਸਾਫ ਆਖਣਾ ਹੈ ਕਿ ਉਗਰਾਹਾ ਜਥੇਬੰਦੀ ਦਾ ਸੰਵਿਧਾਨ ਹੈ ਕਿ ਪੋਲੀਟੀਕਲ ਬੰਦਾ ਸਾਡੀ ਸਟੇਜ ਦੇ ਨੇੜੇ ਨਹੀ ਆਉਂਗਾ ਪਰ ਅਕਾਲੀ ਦਲ ਦੇ ਸਿਆਸੀ ਆਗੂ ਵੱਲੋ ਇੱਥੇ ਪਹੁੰਚਣ ਤੇ ਸੰਘਰਸ਼ੀ ਲੋਕਾ ਵੱਲੋ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਇਕੱਠੇ ਹੋ ਕੇ

ਲੋਕਾ ਵੱਲੋ ਅਕਾਲੀ ਦਲ ਦੇ ਵਿਰੁੱਧ ਜਮ ਕੇ ਨਾਹਰੇਬਾਜ਼ੀ ਕੀਤੀ ਗਈ ਦੱਸ ਦਈਏ ਕਿ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਪਕੌੜਾ ਚੌਕ ਦੀ ਸਟੇਜ ਤੇ ਪਹੁੰਚੇ ਸੀ ਜਿੱਥੇ ਕਿ ਕਿਸਾਨਾ ਅਤੇ ਕਿਸਾਨ ਆਗੂਆਂ ਕੇ ਉਹਨਾ ਦਾ ਤਿੱ ਖਾ ਵਿਰੋਧ ਕੀਤਾ ਇਹ ਵੀ ਦੱਸ ਦਈਏ ਕਿ ਕਿਸਾਨ ਆਗੂਆਂ ਵੱਲੋ ਪਹਿਲਾ ਹੀ ਭਾਜਪਾ ਅਤੇ ਹੋਰਨਾ ਕਈ ਲੀਡਰਾ ਦਾ ਬਾਈਕਾਟ ਕੀਤਾ ਗਿਆ ਹੈ ਅਤੇ ਖੇਤੀ ਕਾਨੂੰਨਾ ਦੇ ਕਥਿਤ ਪੱਖ ਵਿੱਚ ਹੋਣ ਕਾਰਨ ਅਕਾਲੀ ਦਲ ਨੂੰ ਵੀ ਇਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਭੇਟ ਹੁਣ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਚੜੇ ਹਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News