ਮੁਕਤਸਰ ਦੀ ਧਰਤੀ ਤੋੰ ਲੱਖਾ ਸਿਧਾਣਾ ਨੇ ਪਹੁੰਚਾਈ ਦਿੱਲੀ ਤੱਕ ਗੂੰਜ

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਬਾਰਡਰਾ ਤੇ ਡਟੇ ਹੋਏ ਹਨ ਜਿਸ ਵਿੱਚ ਉਹਨਾਂ ਦਾ ਸਾਥ ਹਰ ਕਿਸੇ ਵੱਲੋ ਦਿੱਤਾ ਜਾ ਰਿਹਾ ਹੈ ਇਸੇ ਦੌਰਾਨ ਕਿਸਾਨੀ ਅੰਦੋਲਨ ਦੇ ਨਾਲ ਮੁੱਢ ਤੋ ਜੁੜੇ ਹੋਏ ਲੱਖਾ ਸਿਧਾਣਾ ਜੋ ਕਿ ਪੰਜਾਬ ਦੇ ਵੱਖ ਵੱਖ ਜਿਲਿਆ ਦੇ ਪਿੰਡਾਂ ਚ ਜਾ ਕੇ ਕਿਸਾਨਾ ਨੂੰ ਲਾਮਬੰਦ ਕਰ ਰਹੇ ਹਨ ਨੇ ਸ਼੍ਰੀ ਮੁਕਤਸਰ ਸਾਹਿਬ ਸਾਹਿਬ ਪਹੁੰਚ ਕੇ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਹੋਇਆਂ ਆਖਿਆਂ ਕਿ ਮਸਲਾ ਕੇਵਲ ਸਾਡੀਆਂ ਫਸਲਾ ਦਾ ਨਹੀ ਬਲਕਿ ਸਾਡੀਆਂ ਨ ਸ ਲਾਂ ਤੇ ਵਜੂਦ ਅਤੇ ਸਾਡੀ ਹੌਦ ਦਾ ਵੀ ਹੈ ਉਹਨਾਂ ਆਖਿਆਂ ਕਿ ਜੋ ਚਾਲਾ

ਇਸ ਸੰਘੀ ਸਰਕਾਰਾ ਵੱਲੋ ਸਾਡੇ ਨਾਲ ਖੇਡੀਆਂ ਜਾ ਰਹੀਆਂ ਹਨ ਇਹਨਾਂ ਦੇ ਵਿਰੁੱਧ ਬੋਲਣਾ ਜਰੂਰੀ ਹੈ ਨਹੀ ਤਾ ਅਸੀ ਆਪਣੇ ਘਰਾ ਚ ਹੀ ਬੈਠੇ ਰਹਿ ਜਾਵਾਗੇ ਉਹਨਾਂ ਆਖਿਆਂ ਕਿ ਹਰ ਕਾਰੋਬਾਰੀ ਜਾਂ ਦੁਕਾਨਦਾਰ ਇਹ ਨਾ ਸੋਚੇ ਕਿ ਇਹ ਕੇਵਲ ਕਿਸਾਨਾ ਦੀ ਲੜਾਈ ਹੈ ਕਿਉਂਕਿ ਮੋਦੀ ਸਰਕਾਰ ਵੱਲੋ ਇਨ੍ਹਾਂ ਕਾਨੂੰਨਾ ਰਾਹੀ ਹਰ ਇਕ ਧੰ ਦੇ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਸਾਜਿਸ਼ ਰਚੀ ਗਈ ਹੈ ਇਸ ਲਈ ਸਰਕਾਰ ਨਾਲ ਇਹ ਲੜਾਈ ਸਾਰਿਆ ਨੂੰ ਰਲ ਕੇ ਲ ੜ ਨੀ ਹੋਵੇਗੀ ਉਹਨਾਂ ਸਾਰਿਆ ਨੂੰ ਅਪੀਲ ਕੀਤੀ ਕਿ ਵੱਧ ਤੋ ਵੱਧ ਗਿਣਤੀ ਚ 26 ਤਰੀਕ ਤੋ ਪਹਿਲਾ

ਦਿੱਲੀ ਪੁੱਜਿਆ ਜਾਵੇ ਤਾ ਜੋ ਸਰਕਾਰ ਨੂੰ ਕਿਸਾਨਾ ਦੀ ਤਾਕਤ ਤੋ ਜਾਣੂ ਕਰਵਾਇਆਂ ਜਾ ਸਕੇ ਉਹਨਾਂ ਆਖਿਆਂ ਕਿ ਅੰਦਰਖਾਤੇ ਸਰਕਾਰ ਹਿੱਲੀ ਹੋਈ ਹੈ ਅਤੇ ਕਿਸੇ ਨਾ ਕਿਸੇ ਤਰੀਕੇ ਇਸ ਅੰਦੋਲਨ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਜਿਸ ਲਈ ਸਰਕਾਰ ਦੀਆ ਕੋਸ਼ਿਸ਼ਾਂ ਹਨ ਕਿ ਇਸ ਅੰਦੋਲਨ ਨੂੰ ਹਿੰਸਕ ਰੂਪ ਦੇ ਦਿੱਤਾ ਜਾਵੇ ਪਰ ਅਸੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਅੰਦੋਲਨ ਨੂੰ ਜ਼ਾਬਤੇ ਚ ਰਹਿ ਕਿ ਸ਼ਾਤੀਪੂਰਨ ਬਣਾਈ ਰੱਖੀਏ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News