ਦੀਪ ਸਿੱਧੂ ਦੇ ਭਾਈ ਤੇ ਹੋਏ ਪਰਚੇ ਤੇ ਬੋਲੇ ਜੋਗਿੰਦਰ ਸਿੰਘ ਉਗਰਾਹਾਂ

ਦਿੱਲੀ ਦੀਆ ਹੱਦਾ ਤੇ ਡਟੇ ਕਿਸਾਨ ਸਰਕਾਰ ਪਾਸੋਂ ਖੇਤੀ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਅਜਿਹੇ ਵਿੱਚ ਕਿਸਾਨ ਆਗੂਆਂ ਦਾ ਕੇਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਜਿਸ ਤੇ ਭਾਰਤੀ ਕਿਸਾਨ ਯੂਨੀਅਨਾ ਏਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਮੋਦੀ ਸਰਕਾਰ ਆਪਣੇ ਫੈਸਲੇ ਤੋ ਪਿੱਛੇ ਨਹੀ ਹੱਟ ਰਹੀ ਉਹਨਾਂ ਆਖਿਆਂ ਕਿ ਕੇਦਰ ਸਰਕਾਰ ਦੇ ਵੱਲੋ ਕਿਸਾਨੀ ਸੰਘਰਸ਼ ਦੀ ਹਦਾਇਤ ਕਰਨ ਵਾਲੇ ਅਦਾਰਿਆਂ ਨੂੰ ਐੱਨ ਆਈ ਏ ਵੱਲੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਦੇ ਸ਼ ਧ੍ਰੋ ਹ ਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆ ਹਨ ਤਾ ਜੋ

ਕਿਸਾਨੀ ਸੰਘਰਸ਼ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਆਖਿਆਂ ਕਿ ਸਰਕਾਰ ਦੁਆਰਾਂ ਦੇਸ਼ੀ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਦੀਆ ਸਰਕਾਰੀ ਜਾਇਦਾਦਾਂ ਨੂੰ ਵੇਚਿਆ ਜਾ ਰਿਹਾ ਹੈ ਜਿਸ ਕਾਰਨ ਦੇਸ਼ ਧ੍ਰੋਹ ਦਾ ਕੰਮ ਤਾ ਖੁਦ ਸਰਕਾਰ ਕਰ ਰਹੀ ਹੈ ਪਰ ਯੂ ਏ ਪੀ ਏ ਜਿਹੇ ਪਰਚੇ ਦੇਸ਼ ਬਚਾਉਣ ਚ ਹਿੱਸਾ ਪਾਉਣ ਵਾਲ਼ਿਆਂ ਤੇ ਕੀਤੇ ਜਾ ਰਹੇ ਹਨ ਉਹਨਾਂ ਆਖਿਆਂ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਸ਼ਾਤਮਈ ਢੰਗ ਨਾਲ ਕੱਢਿਆਂ ਜਾਵੇਗਾ ਅਤੇ

ਖੇਤੀ ਕਾਨੂੰਨ ਰੱਦ ਨਾ ਹੋਣ ਤੱਕ ਇਸੇ ਤਰਾ ਜਾਰੀ ਰਹੇਗਾ ਦੱਸ ਦਈਏ ਕਿ ਲੱਖਾ ਦੀ ਗਿਣਤੀ ਚ ਦੇਸ਼ ਭਰ ਤੋ ਕਿਸਾਨ ਦਿੱਲੀ ਦਿਆਂ ਬਾਰਡਰਾ ਤੇ ਡਟੇ ਹੋਏ ਅਤੇ ਕਿਸਾਨ ਸਰਕਾਰ ਪਾਸੋਂ ਮੰਗ ਕਰ ਰਹੇ ਹਨ ਕਿ ਜਲਦ ਤੋ ਜਲਦ ਖੇਤੀ ਕਾਨੂੰਨ ਰੱਦ ਕੀਤੇ ਜਾਣ ਫਿਲਹਾਲ ਹੁਣ ਇਹ ਦੇਖਣਾ ਹੋਵੇਗਾ ਕਿ ਕਿਸਾਨੀ ਸੰਘਰਸ਼ ਹੋਰ ਕਿੰਨਾ ਸਮਾ ਜਾਰੀ ਰਹੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Posted in News